ਪੰਜਾਬ : ਬਿਜਲੀ 'ਚ ਮਿਲਣ ਵਾਲੀ ਵਿਸ਼ੇਸ਼ ਛੋਟ 'ਤੇ ਝਟਕਾ, ਮਾਰਚ ਮਹੀਨੇ ਤੋਂ ਲੱਖਾਂ ਰੁਪਏ ਦੇ ਬਕਾਇਆ ਨੋਟਿਸ ਜਾਰੀ

Thursday, Jun 18, 2026 - 11:03 AM (IST)

ਪੰਜਾਬ : ਬਿਜਲੀ 'ਚ ਮਿਲਣ ਵਾਲੀ ਵਿਸ਼ੇਸ਼ ਛੋਟ 'ਤੇ ਝਟਕਾ, ਮਾਰਚ ਮਹੀਨੇ ਤੋਂ ਲੱਖਾਂ ਰੁਪਏ ਦੇ ਬਕਾਇਆ ਨੋਟਿਸ ਜਾਰੀ

ਖੰਨਾ (ਸ.ਹ., ਕਮਲ) : ਪੰਜਾਬ ਸਰਕਾਰ ਨੇ ਸੂਬੇ ਵਿਚ ਨਵੇਂ ਉਦਯੋਗਾਂ ਦੀ ਸਥਾਪਨਾ ਅਤੇ ਮੌਜੂਦਾ ਉਦਯੋਗਾਂ ਦੀ ਸਮਰੱਥਾ ਵਧਾਉਣ ਲਈ ਉਦਯੋਗਿਕ ਨੀਤੀ ਜਾਰੀ ਕੀਤੀ ਸੀ, ਜਿਸ ਤਹਿਤ ਬਿਜਲੀ ਬਿੱਲਾਂ ’ਤੇ ਲੱਗਣ ਵਾਲੀ ਈ.ਡੀ. (ਇਲੈਕਟ੍ਰੀਸਿਟੀ ਡਿਊਟੀ) ਅਤੇ ਆਈ.ਡੀ.ਐੱਫ. (ਇਨਫਰਾਸਟਰੱਕਚਰਲ ਡਿਵੈਲਪਮੈਂਟ ਫੰਡ) ਵਿਚ ਛੋਟ ਦਿੱਤੀ ਗਈ ਸੀ। ਇਸ ਛੋਟ ਤੋਂ ਪ੍ਰਭਾਵਿਤ ਹੋ ਕੇ ਸੂਬੇ ਵਿਚ ਕਈ ਨਵੇਂ ਉਦਯੋਗ ਸਥਾਪਤ ਹੋਏ ਸਨ ਅਤੇ ਬਹੁਤ ਸਾਰੇ ਉਦਯੋਗਪਤੀਆਂ ਨੇ ਆਪਣੇ ਮੌਜੂਦਾ ਕਾਰੋਬਾਰ ਦੀ ਸਮਰੱਥਾ ਵਧਾਉਣ ਲਈ ਨਿਵੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਵੱਡਾ ਫ਼ੈਸਲਾ, ਜਾਰੀ ਹੋਇਆ ਸਖ਼ਤ ਹੁਕਮ

ਹੁਣ ਪੰਜਾਬ ਸਰਕਾਰ ਨੇ ਅਜਿਹੇ ਸਾਰੇ ਉਦਯੋਗਾਂ, ਜੋ ਇਹ ਛੋਟ ਲੈ ਰਹੇ ਸਨ, ਨੂੰ ਨੋਟਿਸ ਜਾਰੀ ਕਰਕੇ 8 ਮਾਰਚ ਤੋਂ ਬਾਅਦ ਮਿਲੀ ਛੋਟ ਦੀ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅੱਗੇ ਤੋਂ ਵੀ ਬਿਜਲੀ ਬਿੱਲਾਂ ਵਿਚ ਇਹ ਟੈਕਸ ਮੁੜ ਲਾਗੂ ਕਰਨ ਦੀ ਗੱਲ ਆਖੀ ਹੈ। ਜਦੋਂ ਪੰਜਾਬ ਦੇ ਉਦਯੋਗਾਂ ਨੂੰ ਪਿਛਲੇ ਬਕਾਇਆਂ ਦੇ ਲੱਖਾਂ ਰੁਪਏ ਵਾਲੇ ਨੋਟਿਸ ਮਿਲੇ ਤਾਂ ਉਦਯੋਗ ਜਗਤ ਵਿਚ ਹੜਕੰਪ ਮਚ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ 19-20 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ-ਹਨੇਰੀ ਨੂੰ ਲੈ ਕੇ ਵੱਡੀ ਭਵਿੱਖਬਾਣੀ

ਇਸ ਸਬੰਧੀ ਜਦੋਂ ਉਦਯੋਗਿਕ ਨੀਤੀ ਦੇ ਮਾਹਿਰ ਕਪਿਲ ਚਿਕਰਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਦਯੋਗਿਕ ਨੀਤੀ 2017 ਅਤੇ 2022 ਤਹਿਤ ਇਹ ਛੋਟ ਦਿੱਤੀ ਗਈ ਸੀ, ਜਿਸ ਕਾਰਨ ਸੂਬੇ ਵਿਚ ਵੱਡੀ ਗਿਣਤੀ ਵਿਚ ਨਵੇਂ ਉਦਯੋਗ ਲੱਗਣੇ ਸ਼ੁਰੂ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਨੀਤੀ ਵਿਧਾਨ ਸਭਾ ਵਿਚ ਐਕਟ ਰਾਹੀਂ ਪਾਸ ਕੀਤੀ ਗਈ ਸੀ। ਜੇਕਰ ਹੁਣ ਇਸ ਵਿਚ ਕੋਈ ਵੀ ਸੋਧ ਕਰਨੀ ਹੈ ਤਾਂ ਉਸ ਲਈ ਵੀ ਵਿਧਾਨ ਸਭਾ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਇਸ ਪ੍ਰਕਿਰਿਆ ਨੂੰ ਅਪਣਾਏ ਬਿਨਾਂ ਜਾਰੀ ਕੀਤੇ ਗਏ ਸਰਕੂਲਰ ਨੂੰ ਜੇਕਰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਇਸ ਦੇ ਰੱਦ ਹੋਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਛੁੱਟੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News