ਸ਼ਾਮ ਚੁਰਾਸੀ ''ਚ ਵਾਪਰਿਆ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਖੇਤਾਂ ''ਚ ਪਲਟੀ

Monday, Jun 29, 2026 - 01:27 PM (IST)

ਸ਼ਾਮ ਚੁਰਾਸੀ ''ਚ ਵਾਪਰਿਆ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਖੇਤਾਂ ''ਚ ਪਲਟੀ

ਸ਼ਾਮ ਚੁਰਾਸੀ (ਦੀਪਕ)- ਆਦਮਪੁਰ ਤੋਂ ਪਿੰਡਾਂ ਰਾਹੀਂ ਸ਼ਾਮ ਚੁਰਾਸੀ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਖੇਤਾਂ 'ਚ ਪਲਟ ਗਈ, ਜਿਸ ਨਾਲ ਇਕ ਸਵਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਰਨ ਨਾਮ ਦਾ ਡਰਾਈਵਰ ਰੋਜ਼ ਦੀ ਤਰ੍ਹਾ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਆਦਮਪੁਰ ਤੋਂ ਪਿੰਡਾਂ ਰਾਹੀ ਸ਼ਾਮ ਚੁਰਾਸੀ ਆ ਰਿਹਾ ਸੀ। ਜਦੋਂ ਇਹ ਲਵਲੀ ਪਾਵਲਾ ਕੰਪਨੀ ਦੀ ਬੱਸ ਪਿੰਡ ਧੁਦੀਆਲ-ਕੋਹਜਾ ਰੋਡ 'ਤੇ ਪਹੁੰਚੇ ਤਾਂ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਨਾਲ ਹਾਦਸਾ ਵਾਪਰ ਗਿਆ। 

ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

ਡਰਾਈਵਰ ਕਰਨ ਨੇ ਦੱਸਿਆ ਕਿ ਸਵਾਰੀਆਂ ਨਾਲ ਭਰੀ ਇਹ ਬੱਸ ਅਚਾਨਕ ਬੇਕਾਬੂ ਹੋ ਗਈ ਸੀ ਅਤੇ ਸੜਕ ਤੋਂ ਹੇਠਾਂ ਖੇਤਾਂ ਵੱਲ ਉਤਰ ਗਈ ਅਤੇ ਖੇਤ ਵਿੱਚ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ 'ਚ ਸਵਾਰ ਯਾਤਰੀਆਂ 'ਚ ਹਫ਼ੜਾ-ਦਫ਼ੜੀ ਮਚ ਗਈ ਅਤੇ ਮੌਕੇ 'ਤੇ ਚੀਕ-ਪੁਕਾਰ ਸੁਣਾਈ ਦੇਣ ਲੱਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ । ਇਸ ਦੌਰਾਨ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਨੱਕ ਦੀ ਹੱਡੀ ਵੀ ਟੁੱਟ ਗਈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹੋਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। 

ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News