ਪੰਜਾਬ ਦੇ ਇਸ ਪਿੰਡ ''ਚ ਫ਼ੈਲੀ ਦਹਿਸ਼ਤ! ਰਾਤ ਵੇਲੇ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ

Sunday, Jun 21, 2026 - 07:26 PM (IST)

ਪੰਜਾਬ ਦੇ ਇਸ ਪਿੰਡ ''ਚ ਫ਼ੈਲੀ ਦਹਿਸ਼ਤ! ਰਾਤ ਵੇਲੇ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ

ਔੜ/ਚੱਕਦਾਨਾ (ਛਿੰਜੀ ਲੜੋਆ)-ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪਿੰਡ ਗੁਣਾਚੌਰ ਨੇੜੇ ਖੇਤਾਂ ਵਿਚ ਸ਼ੱਕੀ ਹਾਲਾਚ 'ਚ ਲਗਾਤਾਰ 5 ਕੁੱਤਿਆਂ ਦੇ ਮਾਰੇ ਜਾਣ ਅਤੇ ਮੌਕੇ ਤੋਂ ਕਿਸੇ ਖੂੰਖਾਰ ਜਾਨਵਰ, ਖ਼ਾਸ ਕਰਕੇ ਤੇਂਦੂਏ ਵਰਗੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਮਿਲਣ ਕਾਰਨ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਪਿੰਡ ਵਾਸੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਨਾ ਕੀਤੀ ਗਈ ਤਾਂ ਵਰਤੀ ਗਈ ਢਿੱਲ ਮਨੁੱਖਾਂ ਅਤੇ ਹੋਰ ਪਾਲਤੂ ਪਸ਼ੂਆਂ ਲਈ ਵੀ ਖ਼ਤਰੇ ਦਾ ਕਾਰਨ ਬਣ ਸਕਦੀ ਹੈ।

ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ

ਜਾਣਕਾਰੀ ਦਿੰਦੇ ਨੰਬਰਦਾਰ ਚਰਨਜੀਤ ਸਿੰਘ ਝੱਜ ਗਹਿਲ ਮਜਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਗੁਣਾਚੌਰ ਦੀ ਨਹਿਰ ਕੋਲ ਪਿੰਡ ਰਾਏਪੁਰ ਡੱਬਾ ਜਾਂਦੀ ਕੱਚੀ ਸੜਕ ’ਤੇ ਸਥਿਤ ਇੱਟਾਂ ਦੇ ਭੱਠੇ ਨੇੜੇ ਖੇਤ ਠੇਕੇ ’ਤੇ ਲਏ ਹੋਏ ਹਨ, ਜਿੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੇ ਕੁਝ ਦਿਨਾਂ ਤੋਂ ਕਿਸੇ ਅਣਪਛਾਤੇ ਜਾਨਵਰ ਵੱਲੋਂ ਰਾਤ ਦੇ ਸਮੇਂ ਲਗਾਤਾਰ ਕੁੱਤਿਆਂ ’ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਵੱਲੋਂ ਹੁਣ ਤੱਕ 5 ਕੁੱਤਿਆਂ ਦੇ ਗਲ਼ਾਂ ’ਤੇ ਵਾਰ ਕਰ ਕੇ ਉਨ੍ਹਾਂ ਨੂੰ ਮਾਰਿਆ ਜਾ ਚੁੱਕਾ ਹੈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਵਧ ਗਈ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ

PunjabKesari

ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਖੇਤਾਂ 'ਚ ਵੱਡੇ ਆਕਾਰ ਦੇ ਕਿਸੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਵੀ ਵੇਖੇ ਗਏ ਹਨ, ਜੋਕਿ ਵੇਖਣ ਵਿਚ ਤੇਂਦੂਏ ਜਾਂ ਕਿਸੇ ਹੋਰ ਖੂੰਖਾਰ ਜੰਗਲੀ ਜਾਨਵਰ ਵਰਗੇ ਲੱਗਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਇਸ ਇਲਾਕੇ ਵਿਚ ਅਜਿਹੀ ਘਟਨਾ ਸਾਹਮਣੇ ਨਹੀਂ ਆਈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਝੋਨੇ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਹੈ, ਜਿਸ ਕਾਰਨ ਸਵੇਰ ਤੋਂ ਦੇਰ ਰਾਤ ਤੱਕ ਵੱਡੀ ਗਿਣਤੀ ਵਿਚ ਕਿਸਾਨ ਅਤੇ ਪ੍ਰਵਾਸੀ ਮਜ਼ਦੂਰ ਖੇਤਾਂ ਵਿਚ ਕੰਮ ਕਰਦੇ ਹਨ। ਅਜਿਹੇ ਵਿਚ ਕਿਸੇ ਖੂੰਖਾਰ ਜਾਨਵਰ ਦੀ ਮੌਜੂਦਗੀ ਦੀਆਂ ਚਰਚਾਵਾਂ ਕਾਰਨ ਮਜ਼ਦੂਰਾਂ ਅਤੇ ਕਿਸਾਨਾਂ ਨੇ ਇਕੱਲੇ ਖੇਤਾਂ ਵਿਚ ਜਾਣ ਤੋਂ ਵੀ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਕਈ ਲੋਕ ਰਾਤ ਸਮੇਂ ਇਕੱਲੇ ਖੇਤਾਂ ਵਿਚ ਜਾਣਾ ਖ਼ਤਰੇ ਤੋਂ ਖਾਲੀ ਰਹੀ ਸਮਝ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਇਹ ਜਾਨਵਰ ਵਾਕਈ ਤੇਂਦੂਆ ਜਾਂ ਕੋਈ ਹੋਰ ਜੰਗਲੀ ਸ਼ਿਕਾਰੀ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਜਾਂ ਇਸ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵੱਜਿਆ ਚੋਣ ਬਿਗੁਲ, 5 ਜੁਲਾਈ ਨੂੰ ਪੈਣਗੀਆਂ ਵੋਟਾਂ

ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਤਿਆਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕ ਆਪਣੇ ਪਾਲਤੂ ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹਨ। ਨੰਬਰਦਾਰ ਚਰਨਜੀਤ ਸਿੰਘ ਝੱਜ ਗਹਿਲ ਮਜਾਰੀ ਸਮੇਤ ਹੋਰ ਪਿੰਡ ਵਾਸੀਆਂ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਹਰ ਟੀਮਾਂ ਮੌਕੇ ’ਤੇ ਭੇਜ ਕੇ ਪੈਰਾਂ ਦੇ ਨਿਸ਼ਾਨਾਂ ਅਤੇ ਘਟਨਾਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਇਲਾਕੇ ਵਿਚ ਕੋਈ ਖੂੰਖਾਰ ਜੰਗਲੀ ਜਾਨਵਰ ਮੌਜੂਦ ਹੈ ਤਾਂ ਉਸ ਦੀ ਨਿਗਰਾਨੀ ਲਈ ਉਚੇਚੇ ਪ੍ਰਬੰਧ ਕੀਤੇ ਜਾਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਫਿਲਹਾਲ ਇਹ ਘਟਨਾ ਗੁਣਾਚੌਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ: PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ ਅਪਡੇਟ, 4 ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News