ਗਰਲਫ਼ਰੈਂਡ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਮੰਗੇ 5 ਲੱਖ!

Saturday, Jun 20, 2026 - 05:19 PM (IST)

ਗਰਲਫ਼ਰੈਂਡ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਮੰਗੇ 5 ਲੱਖ!

ਲੁਧਿਆਣਾ (ਰਾਜ): ਮਹਾਨਗਰ ਵਿਚ ਸਾਈਬਰ ਕ੍ਰਾਈਮ ਅਤੇ ਬਲੈਕਮੇਲਿੰਗ ਦਾ ਇਕ ਬੇਹੱਦ ਸਨਸਨੀਖੇਜ਼ ਤੇ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਦੋ ਸ਼ਾਤਰ ਦੋਸਤਾਂ ਨੇ ਰਲ਼ ਕੇ ਆਪਣੇ ਹੀ ਇਕ ਜਾਣਕਾਰੀ ਦੇ ਮੋਬਾਈਲ ਫ਼ੋਨ ਤੋਂ ਉਸ ਦੀ ਤੇ ਉਸ ਦੀ ਗਰਲਫ਼ਰੈਂਡ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ। ਇਸ ਮਗਰੋਂ ਮੁਲਜ਼ਮਾਂ ਨੇ ਅੰਤਰਰਾਸ਼ਟਰੀ ਵਟਸਐਪ ਨੰਬਰ ਤੋਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ 5 ਲੱਖ ਰੁਪਏ ਦੀ ਫ਼ਿਰੌਤੀ ਮੰਗੀ। ਥਾਣਾ ਟਿੱਬਾ ਦੀ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਪੁਲਸ ਨੂੰ ਦਿੱਤੇ ਅਧਿਕਾਰਤ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ 15 ਜੂਨ ਨੂੰ ਉਸ ਨੂੰ ਕਿਸੇ ਵਿਦੇਸ਼ੀ ਨੰਗਰ ਤੋਂ ਮੈਸੇਜ ਆਏ ਕਿ ਉਸ ਦੀਆਂ ਤੇ ਉਸ ਦੀ ਸਹੇਲੀ ਦੀਆਂ ਕੁਝ ਅਸ਼ਲੀਲ ਤੇ ਇਤਰਾਜ਼ਯੋਗ ਤਸਵੀਰਾਂ ਉਨ੍ਹਾਂ ਕੋਲ ਮੌਜੂਦ ਹਨ। ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਤੁਰੰਤ 5 ਲੱਖ ਰੁਪਏ ਨਾ ਦਿੱਤੇ ਤਾਂ ਉਹ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸਹੇਲੀ ਇਸ ਵੇਲੇ ਕੈਨੇਡਾ ਵਿਚ ਹੈ। ਜਦੋਂ ਉਸ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਧਮਕੀਆਂ ਦੇਣ ਵਾਲੇ ਉਸ ਦੇ ਹੀ ਜਾਣਕਾਰ ਇਰਫ਼ਾਨ ਹੁਸੈਨ ਤੇ ਅਖ਼ਤਰ ਅੰਸਾਰੀ ਹਨ। ਇਰਫ਼ਾਨ ਨੇ ਧੋਖੇ ਨਾਲ ਸ਼ਿਕਾਇਤਕਰਤਾ ਦੇ ਫ਼ੋਨ 'ਚੋਂ ਉਹ ਤਸਵੀਰਾਂ ਟ੍ਰਾਂਸਫ਼ਰ ਕਰ ਲਈਆਂ ਸਨ ਤੇ ਫ਼ਿਰ ਇਹ ਕਹਾਣੀ ਬਣਾ ਕੇ 5 ਲੱਖ ਰੁਪਏ ਠੱਗਣਾ ਚਾਹੁੰਦੇ ਸਨ। 

ਇਸ ਮਾਮਲੇ ਵਿਚ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ, ਤਾਂ ਜੋ ਡਿਲੀਟ ਕੀਤਾ ਗਿਆ ਡਾਟਾ ਤੇ ਬਲੈਕਮੇਲਿੰਗ ਦੇ ਹੋਰ ਸਬੂਤਾਂ ਨੂੰ ਰਿਕਵਰ ਕੀਤਾ ਜਾ ਸਕੇ। 


author

Anmol Tagra

Content Editor

Related News