ਪੰਜਾਬ ਦੇ ਇਸ ਇਲਾਕੇ ’ਚ ਸਵੇਰ 7 ਵਜੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ
Tuesday, Jun 16, 2026 - 10:32 PM (IST)
ਲੁਧਿਆਣਾ (ਖੁਰਾਣਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਿਟੀ ਵੈਸਟ ਡਵੀਜ਼ਨ ਦੇ ਤਹਿਤ ਆਉਂਦੇ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ਵਿਚ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਜੂਨ ਨੂੰ ਇਲਾਕੇ ਵਿਚ ਬਿਜਲੀ ਦੀ ਜ਼ਰੂਰੀ ਮੁਰੰਮਤ ਅਤੇ ਨਵੀਂ ਲਾਈਨ ਵਿਛਾਉਣ ਕਾਰਨ ਸੁਰੱਖਿਆ ਦੇ ਲਿਹਾਜ ਨਾਲ 11 ਕੇਵੀ., ਦਾਣਾ ਮੰਡੀ, 11 ਕੇ.ਵੀ. ਨਹਿਰੂ ਵਿਹਾਰ, 11 ਕੇ.ਵੀ. ਸਲੇਮ ਟਾਬਰੀ, 11 ਕੇ.ਵੀਪ. ਕ੍ਰਾਊਨ ਫੀਡਰ ਅਤੇ 11 ਕੇ.ਵੀ. ਅੰਬੇਡਕਰ ਫੀਡਰ ਬੰਦ ਰੱਖੇ ਜਾਣਗੇ ਜਿਸ ਕਾਰਨ ਸਬੰਧਤ ਇਲਾਕਿਆਂ ਵਿਚ ਸਵੇਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਸਬੰਧਤ ਇਲਾਕਾ ਨਿਵਾਸੀਆਂ ਨੂੰ ਖੇਦ ਪ੍ਰਗਟ ਕਰਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
