ਪੂਨਮ ਪਾਂਡੇ ਨੇ ਲਾਈਵ ਆ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਪਤਾ ਲੋਕ ਕਦੇ ਮੈਨੂੰ ਮੁਆਫ਼ੀ ਨਹੀਂ ਕਰਨਗੇ’
Saturday, Feb 03, 2024 - 01:55 PM (IST)
ਐਂਟਰਟੇਨਮੈਂਟ ਡੈਸਕ– ਬੀਤੇ ਦਿਨੀਂ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪੂਨਮ ਪਾਂਡੇ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਗਿਆ। ਹਾਲਾਂਕਿ ਅੱਜ ਪੂਨਮ ਨੇ ਸਭ ਦੇ ਸਾਹਮਣੇ ਆ ਕੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ ਤੇ ਲੋਕਾਂ ਕੋਲੋਂ ਮੌਤ ਦੀ ਝੂਠੀ ਅਫਵਾਹ ਫੈਲਾਉਣ ਲਈ ਮੁਆਫ਼ੀ ਵੀ ਮੰਗੀ।
ਪੂਨਮ ਪਾਂਡੇ ਨੇ ਹੌਟਰਫਲਾਈ ਨਾਲ ਲਾਈਵ ਆ ਕੇ ਲੋਕਾਂ ਕੋਲੋਂ ਮੁਆਫ਼ੀ ਮੰਗੀ ਤੇ ਦੱਸਿਆ ਕਿ ਇਹ ਸਭ ਉਸ ਨੇ ਸਰਵਾਈਕਲ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਹੈ। ਪੂਨਮ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਸਰਵਾਈਕਲ ਕੈਂਸਰ ਬਾਰੇ ਨਹੀਂ ਪਤਾ ਹੈ ਪਰ ਪਿਛਲੇ 24 ਘੰਟਿਆਂ ’ਚ ਲੋਕਾਂ ਨੇ ਇਸ ਨੂੰ ਗੂਗਲ ’ਤੇ ਸਭ ਤੋਂ ਵੱਧ ਸਰਚ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ
ਪੂਨਮ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਸ ਨੇ ਗਲਤ ਕੀਤਾ ਹੈ ਪਰ ਉਸ ਦਾ ਮਕਸਦ ਸਭ ਨੂੰ ਜਾਗਰੂਕ ਕਰਨ ਦਾ ਸੀ ਤੇ ਸੁਨੇਹਾ ਸਭ ਤਕ ਪਹੁੰਚਾਉਣ ਦਾ ਸੀ, ਜਿਸ ’ਚ ਉਹ ਕਾਮਯਾਬ ਹੋਈ ਹੈ। ਉਸ ਨੂੰ ਪਤਾ ਹੈ ਕਿ ਲੋਕ ਉਸ ਨੂੰ ਗਾਲ੍ਹਾਂ ਕੱਢਣਗੇ ਤੇ ਨਫ਼ਰਤ ਫੈਲਾਉਣਗੇ ਪਰ ਉਸ ਨੇ ਜਿਸ ਚੰਗੇ ਕੰਮ ਨੂੰ ਅੰਜਾਮ ਦੇਣਾ ਸੀ, ਉਸ ਨੇ ਦੇ ਦਿੱਤਾ ਹੈ।
ਸਰਵਾਈਕਲ ਕੈਂਸਰ ਬਾਰੇ ਗੱਲਬਾਤ ਕਰਦਿਆਂ ਪੂਨਮ ਨੇ ਕਿਹਾ ਕਿ ਜ਼ਿਆਦਾਤਰ ਮਹਿਲਾਵਾਂ ਇਸ ਬਾਰੇ ਜਾਗਰੂਕ ਨਹੀਂ ਹਨ। ਭਾਰਤ ’ਚ ਸਿਰਫ਼ 11 ਫ਼ੀਸਦੀ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ HPV ਵੈਕਸੀਨ ਲਗਵਾਈ ਹੈ। ਹਾਲਾਂਕਿ ਸਾਡੇ ਦੇਸ਼ ’ਚ ਲਗਭਗ 50 ਫ਼ੀਸਦੀ ਆਬਾਦੀ ਮਹਿਲਾਵਾਂ ਦੀ ਹੈ।
ਪੂਨਮ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਔਰਤਾਂ ਦੇਸ਼ ’ਚ ਇਸ ਕੈਂਸਰ ਨਾਲ ਮਰ ਰਹੀਆਂ ਹਨ। ਇਸ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ ਪਰ ਲੋੜ ਹੈ ਸਮੇਂ ਸਿਰ ਜਾਂਚ ਕਰਵਾਉਣ ਤੇ HPV ਵੈਕਸੀਨ ਲਗਵਾਉਣ ਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਪੂਨਮ ਪਾਂਡੇ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।