ਪੇੱਡੀ ਨੇ ਮੈਗਾ ਪਾਵਰ ਸਟਾਰ ਰਾਮ ਚਰਣ ਦੇ 18 ਸ਼ਾਨਦਾਰ ਸਾਲਾਂ ਦਾ ਜਸ਼ਨ ਥ੍ਰਿਲਿੰਗ ਪੋਸਟਰ ਨਾਲ ਮਨਾਇਆ
Monday, Sep 29, 2025 - 10:33 AM (IST)

ਐਂਟਰਟੇਨਮੈਂਟ ਡੈਸਕ- ਬੁੱਚੀ ਬਾਬੂ ਸਨਾ ਦੇ ਡਾਇਰੈਕਸ਼ਨ ਵਿਚ ਬਣੀ ਰਾਮ ਚਰਣ ਸਟਾਰਰ ਫਿਲਮ ‘ਪੇੱਡੀ’ ਦੇ ਟੀਜ਼ਰ ਨੇ ਹਲਚਲ ਮਚਾ ਦਿੱਤੀ ਹੈ। ਰਾਮ ਚਰਣ ਦੇ ਜ਼ਬਰਦਸਤ ਅਵਤਾਰ ਨਾਲ ਕਾਫੀ ਉਤਸ਼ਾਹ ਪੈਦਾ ਹੋ ਗਿਆ ਹੈ। ਜਿਵੇਂ-ਜਿਵੇਂ ਫਿਲਮ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ, ਰਾਮ ਚਰਣ ਨੇ ਐਂਟਰਟੇਨਮੈਂਟ ਇੰਡਸਟਰੀ ਵਿਚ 18 ਸ਼ਾਨਦਾਰ ਸਾਲ ਪੂਰੇ ਕਰ ਲਏ ਹਨ। ਟੀਮ ‘ਪੇੱਡੀ’ ਨੇ ਸੋਸ਼ਲ ਮੀਡੀਆ ਹੈਂਡਲ ’ਤੇ ਦਮਦਾਰ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿਚ ਰਾਮ ਚਰਣ ਦੇ 18 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਇਆ ਗਿਆ ਹੈ। ਇਸ ਤੋਂ ਇਲਾਵਾ ‘ਪੇੱਡੀ’ ਨੇ ਟੀਜ਼ਰ ਦੇ ਰਿਲੀਜ਼ ਤੋਂ ਬਾਅਦ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹ ਲਿਆ ਹੈ।
ਟੀਜ਼ਰ ਰੋਮਾਂਚਕ ਅਤੇ ਹਿੰਮਤੀ ਦੁਨੀਆ ਦਿਖਾਉਂਦਾ ਹੈ, ਜੋ ਵੱਖ ਅਨੁਭਵ ਦੀ ਤਰ੍ਹਾਂ ਹੈ ਅਤੇ ਖਾਸ ਸਿਨੇਮਾਈ ਮਜ਼ਾ ਦੇਣ ਦਾ ਵਾਅਦਾ ਕਰਦਾ ਹੈ। ਫਿਲਮ ‘ਪੇੱਡੀ’ ਨੂੰ ਬੁੱਚੀ ਬਾਬੂ ਸਾਨੀਆ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਵਿਚ ਰਾਮ ਚਰਣ ਲੀਡ ਰੋਲ ਵਿਚ ਹਨ। ਫਿਲਮ ਵਿਚ ਉਨ੍ਹਾਂ ਨਾਲ ਸ਼ਿਵ ਰਾਜਕੁਮਾਰ, ਜਾਨ੍ਹਵੀ ਕਪੂਰ, ਦਿਵਯੇਂਦੁ ਸ਼ਰਮਾ ਅਤੇ ਜਗਪਤੀ ਬਾਬੂ ਵੀ ਨਜ਼ਰ ਆਉਣ ਵਾਲੇ ਹਨ। ਫਿਲਮ 27 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।