ਬਾਲੀਵੁੱਡ ਦਾ ''ਕਾਲਾ ਸੱਚ''? ਸ਼ਰਲਿਨ ਚੋਪੜਾ ਦੇ ਇਕ ਬਿਆਨ ਨੇ ਉਡਾਏ ਸਨ ਸਭ ਦੇ ਹੋਸ਼!

Wednesday, Feb 18, 2026 - 12:07 PM (IST)

ਬਾਲੀਵੁੱਡ ਦਾ ''ਕਾਲਾ ਸੱਚ''? ਸ਼ਰਲਿਨ ਚੋਪੜਾ ਦੇ ਇਕ ਬਿਆਨ ਨੇ ਉਡਾਏ ਸਨ ਸਭ ਦੇ ਹੋਸ਼!

ਮੁੰਬਈ - ਬਾਲੀਵੁੱਡ ਦੀ ਬੋਲਡ ਅਦਾਕਾਰਾ ਅਤੇ ਗਲੈਮਰਸ ਡੀਵਾ ਸ਼ਰਲਿਨ ਚੋਪੜਾ ਅਕਸਰ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ ਉਹ ਅੱਜ ਵੀ ਇੰਡਸਟਰੀ 'ਚ ਕੰਮ ਲਈ ਸੰਘਰਸ਼ ਕਰ ਰਹੀ ਹੈ ਪਰ ਮੀਡੀਆ ਦੀ ਅਟੈਂਸ਼ਨ ਕਿਵੇਂ ਲੈਣੀ ਹੈ, ਉਹ ਚੰਗੀ ਤਰ੍ਹਾਂ ਜਾਣਦੀ ਹੈ। ਸ਼ਰਲਿਨ ਦੀ ਜ਼ਿੰਦਗੀ ਨਾਲ ਜੁੜਿਆ ਇਕ ਅਜਿਹਾ ਕਿੱਸਾ ਹੈ ਜਿਸ ਨੇ ਇਕ ਸਮੇਂ ਪੂਰੀ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਸੀ।

ਸਾਲ 2012 'ਚ ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਕਈ ਹੈਰਾਨ ਕਰਨ ਵਾਲੇ ਟਵੀਟ ਕੀਤੇ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਹ ਪੈਸਿਆਂ ਲਈ ਸਰੀਰਕ ਸਬੰਧ ਬਣਾਉਂਦੀ ਸੀ। ਉਸ ਨੇ ਦੱਸਿਆ ਸੀ ਕਿ ਉਸ ਨੂੰ ਅਜਿਹੇ ਕਈ ਆਫਰ ਮਿਲਦੇ ਸਨ। ਅਦਾਕਾਰਾ ਮੁਤਾਬਕ ਉਹ ਇਹ ਸਭ ਅਤੀਤ 'ਚ ਕਰਦੀ ਸੀ ਅਤੇ ਹੁਣ ਉਹ ਇਹ ਸਭ ਨਹੀਂ ਕਰਦੀ। ਉਸ ਨੇ ਸਪੱਸ਼ਟ ਕੀਤਾ ਸੀ ਕਿ ਉਹ ਇਸ ਕਬੂਲਨਾਮੇ ਰਾਹੀਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਉਹ ਹੁਣ 'ਬੈਡ ਗਰਲ' ਤੋਂ 'ਗੁੱਡ ਗਰਲ' ਬਣ ਗਈ ਹੈ, ਬਲਕਿ ਉਹ ਸਿਰਫ਼ ਸੱਚਾਈ ਸਾਹਮਣੇ ਰੱਖ ਰਹੀ ਹੈ।

ਹਾਲਾਂਕਿ, ਬਾਅਦ 'ਚ ਸ਼ਰਲਿਨ ਨੇ ਆਪਣੇ ਇਸ ਬਿਆਨ 'ਤੇ ਸਫਾਈ ਦਿੰਦੇ ਹੋਏ ਯੂ-ਟਰਨ ਲੈ ਲਿਆ ਸੀ। ਇਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਕਿ ਉਸ ਦੀ ਗੱਲ ਨੂੰ ਗਲਤ ਸਮਝਿਆ ਗਿਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਿਛਲੇ ਰਿਸ਼ਤੇ ਬਾਰੇ ਗੱਲ ਕਰ ਰਹੀ ਸੀ। ਉਸ ਨੇ ਦੱਸਿਆ ਕਿ ਇੰਡਸਟਰੀ 'ਚ ਆਉਣ ਸਮੇਂ ਉਹ ਆਪਣੇ ਤੋਂ ਕਾਫੀ ਵੱਡੀ ਉਮਰ ਦੇ ਵਿਅਕਤੀ ਨੂੰ ਡੇਟ ਕਰ ਰਹੀ ਸੀ, ਜੋ ਉਸ ਨੂੰ ਮਹਿੰਗੇ ਤੋਹਫ਼ੇ ਦਿੰਦਾ ਸੀ। ਬਾਅਦ 'ਚ ਉਸ ਨੂੰ ਅਹਿਸਾਸ ਹੋਇਆ ਕਿ ਅਜਿਹੇ ਜ਼ਰੂਰਤਾਂ ਵਾਲੇ ਰਿਸ਼ਤਿਆਂ 'ਚ ਪਿਆਰ ਨਹੀਂ ਹੁੰਦਾ।

ਦੱਸ ਦੇਈਏ ਕਿ ਸ਼ਰਲਿਨ ਚੋਪੜਾ ਅਮਰੀਕੀ 'ਪਲੇਬੁਆਏ' ਮੈਗਜ਼ੀਨ ਦੇ ਕਵਰ 'ਤੇ ਦਿਖਣ ਵਾਲੀ ਪਹਿਲੀ ਭਾਰਤੀ ਹਸੀਨਾ ਸੀ। ਉਹ 'ਕਾਮਸੂਤਰ 3ਡੀ' ਅਤੇ 'ਮਾਇਆ' ਵਰਗੀਆਂ ਬੋਲਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਉਸ ਦੀ ਪਛਾਣ ਇਕ ਬੋਲਡ ਅਦਾਕਾਰਾ ਵਜੋਂ ਬਣੀ ਹੋਈ ਹੈ।


author

Sunaina

Content Editor

Related News