ਪੰਕਜ ਤ੍ਰਿਪਾਠੀ ਨੇ ‘ਮੈਂ ਅਟਲ ਹੂੰ’ ਦਾ ਦੂਸਰਾ ਸ਼ੈਡਿਊਲ ਕੀਤਾ ਸ਼ੁਰੂ
Thursday, Jun 08, 2023 - 10:14 AM (IST)
ਮੁੰਬਈ (ਬਿਊਰੋ)– ਅਦਾਕਾਰ ਪੰਕਜ ਤ੍ਰਿਪਾਠੀ ਨੇ ਪਹਿਲਾ ਸ਼ੈਡਿਊਲ ਪੂਰਾ ਕਰਨ ਤੋਂ ਬਾਅਦ ਫ਼ਿਲਮ ‘ਮੈਂ ਅਟਲ ਹੂੰ’ ਦਾ ਦੂਜਾ ਸ਼ੈਡਿਊਲ ਸ਼ੁਰੂ ਕਰ ਦਿੱਤਾ ਹੈ। ਕਾਸਟ ਤੇ ਕਰਿਊ ਦੂਜਾ ਸ਼ੈਡਿਊਲ ਸ਼ੁਰੂ ਕਰਨ ਲਈ ਲਖਨਊ ਪਹੁੰਚ ਚੁੱਕੇ ਹਨ।
ਟੀਮ 16 ਦਿਨਾਂ ਤੱਕ ਸ਼ਹਿਰ ’ਚ ਸ਼ੂਟਿੰਗ ਕਰੇਗੀ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਰਵੀ ਜਾਧਵ ਵਲੋਂ ਨਿਰਦੇਸ਼ਿਤ ‘ਮੈਂ ਅਟਲ ਹੂੰ’ ਪੰਕਜ ਤ੍ਰਿਪਾਠੀ ਨੇ ਦੇਸ਼ ਦੇ ਤਿੰਨ ਵਾਰ ਰਹੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ ਨਿਭਾਈ ਹੈ।
ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)
ਫ਼ਿਲਮ ਨੂੰ ਰਿਸ਼ੀ ਵਿਰਮਾਨੀ ਤੇ ਰਵੀ ਜਾਧਵ ਨੇ ਲਿਖਿਆ ਹੈ। ਫ਼ਿਲਮ ਦਾ ਸੰਗੀਤ ਸਲੀਮ-ਸੁਲੇਮਾਨ ਵਲੋਂ ਤਿਆਰ ਕੀਤਾ ਗਿਆ ਹੈ ਤੇ ਗੀਤ ਮਨੋਜ ਮੁੰਤਸ਼ਿਰ ਨੇ ਲਿਖੇ ਹਨ। ਭਾਨੂਸ਼ਾਲੀ ਸਟੂਡੀਓਜ਼ ਲਿਮਟਿਡ ਤੇ ਲੀਜੈਂਡ ਸਟੂਡੀਓਜ਼ ਵਲੋਂ ਪੇਸ਼ ‘ਮੈਂ ਅਟਲ ਹੂੰ’ ਨੂੰ ਵਿਨੋਦ ਭਾਨੂਸ਼ਾਲੀ, ਸੰਦੀਪ ਸਿੰਘ, ਸੈਮ ਖ਼ਾਨ ਤੇ ਕਮਲੇਸ਼ ਭਾਨੂਸ਼ਾਲੀ ਨੇ ਨਿਰਮਿਤ ਕੀਤਾ ਹੈ।
ਫ਼ਿਲਮ ਇਸ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।