‘ਐਮਰਜੈਂਸੀ’ ਦੇ ਸੈੱਟ ਤੇ ਅਨੁਪਮ ਖ਼ੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਦਾਵਤ, ਅਦਾਕਾਰਾ ਨੇ ਖੁਸ਼ ਹੋ ਕੇ ਕਿਹਾ- ਵਾਹ!
Thursday, Jul 21, 2022 - 12:28 PM (IST)
ਬਾਲੀਵੁੱਡ ਡੈਸਕ: ਅਦਾਕਾਰਾ ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਚਰਚਾ ’ਚ ਹੈ। ਹਾਲ ਹੀ ’ਚ ਰਿਲੀਜ਼ ਹੋਏ ਫ਼ਿਲਮ ਦੇ ਟੀਜ਼ਰ ਅਤੇ ਪੋਸਟਰ ’ਚ ਅਦਾਕਾਰਾ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਲੁੱਕ ’ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਹਾਲ ਹੀ ’ਚ ਅਦਾਕਾਰਾ ਨੇ ਪਸੰਦੀਦਾ ਅਦਾਕਾਰ ਅਨੁਪਮ ਖ਼ੇਰ ਨੇ ‘ਐਮਰਜੈਂਸੀ’ ਦੇ ਸੈੱਟ ’ਤੇ ਅਦਾਕਾਰਾ ਨੂੰ ਉਨ੍ਹਾਂ ਦੇ ਪਸੰਦੀਦਾ ਭੋਜਨ ਨਾਲ ਟ੍ਰੀਟ ਕਰਵਾਇਆ। ਜਿਸ ਨੂੰ ਦੇਖ ਕੰਗਨਾ ਬੇਹੱਦ ਖ਼ੂਸ਼ ਹੋਈ।
ਇਹ ਵੀ ਪੜ੍ਹੋ : ਪ੍ਰਿਅੰਕਾ ਦੇ ਜਨਮਦਿਨ ਦੀ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਧੀ ਮਾਲਤੀ ਮੈਰੀ ਨਾਲ ਦਿੱਤੇ ਪੋਜ਼
ਕੰਗਨਾ ਨੇ ਅਨੁਪਮ ਖ਼ੇਰ ਨਾਲ ਹੋਈ ਸਪੈਸ਼ਲ ਟ੍ਰੀਟ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਫ਼ਿਲਮ ਦੇ ਸੈੱਟ ਤੋਂ ਸ਼ਾਨਦਾਰ ਲੰਚ ਦੀ ਇਕ ਪੋਸਟ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਹੈ। ਅਦਾਕਾਰਾ ਨੇ ਵੀਡੀਓ ਨਾਲ ਲਿਖਿਆ ਹੈ ਕਿ ਪਸੰਦੀਦਾ ਐਕਟਰ ਅਨੁਪਮ ਖ਼ੇਰ ਅਤੇ ਪਸੰਦੀਦਾ ਭੋਜਨ, ਕੜੀ ਚਾਵਲ ਅਤੇ ਸੁੱਕੇ ਆਲੂ, ਵਾਹ! ਜ਼ਿੰਦਗੀ ਸੈੱਟ ਹੈ, ਐਮਰਜੈਂਸੀ।’
ਇਹ ਵੀ ਪੜ੍ਹੋ : ਰੈੱਡ ਸਾੜ੍ਹੀ ’ਚ ਬੋਲਡ ਦਿਖ ਰਹੀ ਸ਼ਵੇਤਾ ਤਿਵਾੜੀ, ਹੌਟਨੈੱਸ ਨੇ ਲਗਾਇਆ ਤੜਕਾ ( ਦੇਖੋ ਤਸਵੀਰਾਂ)
ਵੀਡੀਓ ’ਚ ਕੰਗਨਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਅੱਜ ਸੈੱਟ ’ਤੇ ਮੈਨੂੰ ਇਨਾਮ ਮਿਲਿਆ ਹੈ, ਅਨੁਪਮ ਜੀ ਮੇਰਾ ਮਨਪਸੰਦ ਖ਼ਾਣਾ ਲੈ ਕੇ ਆਏ ਹਨ। ਇਹ ਦਿਨ ਬਹੁਤ ਸੁਆਦੀ ਹੋਣ ਵਾਲਾ ਹੈ।’
ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ‘ਮਣੀਕਰਨਿਕਾ: ਦਿ ਕਵੀਨ ਆਫ਼ ਝਾਂਸੀ’ ਤੋਂ ਬਾਅਦ ‘ਐਮਰਜੈਂਸੀ’ ਕੰਗਨਾ ਦੀ ਦੂਜੀ ਨਿਰਦੇਸ਼ਕ ਫ਼ਿਲਮ ਹੈ। ਅਦਾਕਾਰਾ ਇਸ ਫ਼ਿਲਮ ’ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।