ਰਸ਼ਮਿਕਾ-ਆਲੀਆ ਤੋਂ ਬਾਅਦ ਹੁਣ ਨੋਰਾ ਫਤੇਹੀ ਦੀ ਡੀਪਫੇਕ ਵੀਡੀਓ ਵਾਇਰਲ, ਦੇਖ ਕੇ ਹੈਰਾਨ ਹੋਈ ਅਦਾਕਾਰਾ

Sunday, Jan 21, 2024 - 04:53 PM (IST)

ਰਸ਼ਮਿਕਾ-ਆਲੀਆ ਤੋਂ ਬਾਅਦ ਹੁਣ ਨੋਰਾ ਫਤੇਹੀ ਦੀ ਡੀਪਫੇਕ ਵੀਡੀਓ ਵਾਇਰਲ, ਦੇਖ ਕੇ ਹੈਰਾਨ ਹੋਈ ਅਦਾਕਾਰਾ

ਮੁੰਬਈ (ਬਿਊਰੋ)– ਰਸ਼ਮਿਕਾ ਮੰਦਾਨਾ, ਆਲੀਆ ਭੱਟ, ਕੈਟਰੀਨਾ ਕੈਫ, ਕਾਜੋਲ, ਸਾਰਾ ਤੇਂਦੁਲਕਰ ਤੇ ਪ੍ਰਿਅੰਕਾ ਚੋਪੜਾ ਤੋਂ ਬਾਅਦ ਹੁਣ ਇਕ ਹੋਰ ਬਾਲੀਵੁੱਡ ਅਦਾਕਾਰਾ ਡੀਪਫੇਕ ਦਾ ਸ਼ਿਕਾਰ ਹੋ ਗਈ ਹੈ। ਇਕ ਪਾਸੇ ਦਿੱਲੀ ਪੁਲਸ ਨੇ ਰਸ਼ਮਿਕਾ ਦੀ ਡੀਪਫੇਕ ਵੀਡੀਓ ਬਣਾਉਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਥੇ ਦੂਜੇ ਪਾਸੇ ਨੋਰਾ ਫਤੇਹੀ ਦੀ ਡੀਪਫੇਕ ਵੀਡੀਓ ਵਾਇਰਲ ਹੋ ਰਹੀ ਹੈ।

ਨੋਰਾ ਨੇ ਖ਼ੁਦ ਡੀਪਫੇਕ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਨੋਰਾ ਆਪਣੀ ਇਸ ਡੀਪਫੇਕ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’

ਨੋਰਾ ਦੀ ਡੀਪਫੇਕ ਵੀਡੀਓ ਹੋਈ ਵਾਇਰਲ
ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਸਟੋਰੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਕਿਸੇ ਕੰਪਨੀ ਦਾ ਇਸ਼ਤਿਹਾਰ ਲੱਗ ਰਿਹਾ ਹੈ। ਨੋਰਾ ਨੇ ਇਸ ਇਸ਼ਤਿਹਾਰ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਟ ਦੇ ਨਾਲ ਨੋਰਾ ਨੇ ਲਿਖਿਆ, ‘‘ਇਹ ਮੈਂ ਨਹੀਂ ਹਾਂ, ਮੈਂ ਹੈਰਾਨ ਹਾਂ।’’

ਤੁਹਾਡੇ ਲਈ ਅਸਲੀ ਨੋਰਾ ਤੇ ਇਸ਼ਤਿਹਾਰ ’ਚ ਦਿਖਾਈ ਗਈ ਲੜਕੀ ’ਚ ਫਰਕ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਇਸ ਵੀਡੀਓ ’ਚ ਉਸ ਦੀ ਆਵਾਜ਼ ਵੀ ਨੋਰਾ ਨਾਲ ਮਿਲਦੀ-ਜੁਲਦੀ ਹੈ। ਇਸ ਵੀਡੀਓ ਨੂੰ ਦੇਖ ਕੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਨੋਰਾ ਨਹੀਂ, ਸਗੋਂ ਕੋਈ ਹੋਰ ਹੈ। ਹਰ ਕੋਈ ਇਸ ਕੁੜੀ ਨੂੰ ਨੋਰਾ ਫਤੇਹੀ ਸਮਝ ਰਿਹਾ ਸੀ।

PunjabKesari

ਰਸ਼ਮਿਕਾ ਨੇ ਕਰਵਾਈ ਸੀ ਸ਼ਿਕਾਇਤ ਦਰਜ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕਈ ਅਦਾਕਾਰਾਂ ਦੀਆਂ ਡੀਪਫੇਕ ਵੀਡੀਓਜ਼ ਵਾਇਰਲ ਹੋਈਆਂ ਸਨ। ਇਨ੍ਹਾਂ ’ਚ ਰਸ਼ਮਿਕਾ ਮੰਦਾਨਾ ਦਾ ਨਾਂ ਵੀ ਸ਼ਾਮਲ ਸੀ। ਬ੍ਰਿਟਿਸ਼-ਭਾਰਤੀ ਪ੍ਰਭਾਵਕ ਜ਼ਾਰਾ ਪਟੇਲ ਦੀ ਵੀਡੀਓ ’ਤੇ ਉਸ ਦੇ ਚਿਹਰੇ ਨੂੰ ਸੁਪਰਇੰਪੋਜ਼ ਕਰਕੇ ਰਸ਼ਮਿਕਾ ਦੀ ਇਕ ਡੀਪਫੇਕ ਵੀਡੀਓ ਬਣਾਈ ਗਈ ਸੀ। ਰਸ਼ਮਿਕਾ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਸੀ। ਇਸ ਦੇ ਨਾਲ ਹੀ ਹੁਣ ਪੁਲਸ ਨੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News