ਗਾਇਕੀ ਦੀ ਆੜ ''ਚ ਇਹ ਮਸ਼ਹੂਰ ਪੰਜਾਬੀ ਸਿੰਗਰ ਕਰ ਰਿਹਾ ਸੀ ਨਸ਼ਾ ਸਮੱਗਲਿੰਗ, ਪੁਲਸ ਨੂੰ ਦੇਖ...
Sunday, Dec 08, 2024 - 01:26 AM (IST)
ਫਿਲੌਰ (ਭਾਖੜੀ)- ਪੰਜਾਬੀ ਦਾ ਇਕ ਨਾਮੀ ਗਾਇਕ, ਗਾਇਕੀ ਦੀ ਆੜ ਵਿਚ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦੇ ਰਿਹਾ ਸੀ। ਇਸ ਗਾਇਕ ਦੀ ਪਛਾਣ ਸ਼ੁਭਮ ਲੋਧੀ ਵਜੋਂ ਹੋਈ ਹੈ। ਜਦੋਂ ਪੁਲਸ ਨੇ ਉਸ ਨੂੰ ਫੜਨ ਲਈ ਘੇਰਾ ਪਾਇਆ ਤਾਂ ਉਹ ਧੋਖਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ, ਜਦਕਿ ਉਸ ਦੇ ਸੂਰਜ ਅਤੇ ਉਸ ਦੀ ਪਤਨੀ ਸਿਮਰਨ ਨੂੰ 120 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਬ ਡਵੀਜ਼ਨ ਫਿਲੌਰ ਸਰਵਨ ਸਿੰਘ ਬੱਲ ਦੱਸਿਆ ਕਿ ਨਸ਼ਾ ਸਮੱਗਲਰ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ, ਇਕ ਨਾ ਇਕ ਦਿਨ ਪੁਲਸ ਦੇ ਹੱਥ ਲਗ ਹੀ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਸ ਪਾਰਟੀ ਨੇ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਨੇੜਲੇ ਗੰਨਾ ਪਿੰਡ ਵਿਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਸੀ।
ਇਹ ਵੀ ਪੜ੍ਹੋ- ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
ਇਸੇ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਪੰਜਾਬੀ ਗਾਇਕ ਸ਼ੁਭਮ ਲੋਧੀ ਪੁੱਤਰ ਹਰਭਜਨ ਲਾਲ ਪਿਛਲੇ ਲੰਬੇ ਸਮੇਂ ਤੋਂ ਗਾਇਕੀ ਦੀ ਆੜ ਵਿਚ ਨਸ਼ਾ ਸਮੱਗਲਿੰਗ ਵਿਚ ਲੱਗਾ ਹੋਇਆ ਹੈ। ਪੁਲਸ ਪਾਰਟੀ ਨੇ ਜਿਵੇਂ ਹੀ ਉਸ ਨੂੰ ਫੜਨ ਲਈ ਘੇਰਾ ਪਾਇਆ ਤਾਂ ਉਹ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ, ਜਦੋਂਕਿ ਪੁਲਸ ਨੇ ਉਸ ਦੇ ਦੋ ਸਭ ਤੋਂ ਕਰੀਬੀ ਸਾਥੀਆਂ ਸੂਰਜ ਪੁੱਤਰ ਵਿਨੋਦ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕੋਲੋਂ 70 ਨਸ਼ੀਲੀਆਂ ਗੋਲੀਆਂ ਅਤੇ ਉਸ ਦੀ ਪਤਨੀ ਸਿਮਰਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 50 ਨਸ਼ੀਲੀਆਂ ਗੋਲੀਆਂ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਗਾਇਕ ਸ਼ੁਭਮ ਲੋਧੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹੈਰਾਨੀ ਦੀ ਗੱਲ ਹੈ ਕਿ ਸ਼ੁਭਮ ਲੋਧੀ, ਜੋ ਕਿ ਪੰਜਾਬ ਦਾ ਇਕ ਚੰਗਾ ਤੇ ਮਸ਼ਹੂਰ ਗਾਇਕ ਸੀ ਤੇ ਜੋ ਦੋਆਬਾ ਜ਼ਿਲ੍ਹੇ ਵਿਚ ਹੋਣ ਵਾਲੇ ਮੇਲਿਆਂ ਵਿਚ ਆਮ ਕਰਕੇ ਦਿਖਾਈ ਦਿੰਦਾ ਸੀ ਤੇ ਜਿਸ ਨੂੰ ਕਮਾਈ ਵੀ ਚੰਗੀ ਹੁੰਦੀ ਸੀ। ਨਸ਼ਾ ਸਮੱਗਲਿੰਗ ਵਿਚ ਗਾਇਕੀ ਤੋਂ ਜ਼ਿਆਦਾ ਪੈਸਾ ਦੇਖ ਕੇ ਉਸ ਨੇ ਇਸ ਧੰਦੇ ਨਾਲ ਜੁੜ ਕੇ ਆਪਣਾ ਕਰੀਅਰ ਹੀ ਖ਼ਤਮ ਕਰ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e