ਹੁਣ ਰਸੋਈ 'ਚੋਂ ਸਾਮਾਨ ਲਿਆ ਕੇ ਦੇਣਗੇ Robot, ਪੰਜਾਬ ਦੀ 13 ਸਾਲਾ ਧੀ ਨੇ ਕਰ 'ਤਾ ਕਮਾਲ
Thursday, Dec 12, 2024 - 03:24 PM (IST)
ਲੁਧਿਆਣਾ (ਗਣੇਸ਼): ਅੱਠਵੀਂ ਜਮਾਤ ਵਿਚ ਪੜ੍ਹਦੀ 13 ਸਾਲਾ ਕਾਸ਼ਵੀ ਜੈਨ ਨੇ ਸਮਾਰਟ ਰੈਸਟੋਰੈਂਟ ਟੈੱਕ ਬਾਈਟ ਬਣਾ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ।ਸਮਾਰਟ ਰੈਸਟੋਰੈਂਟ ਦੇ ਇਸ ਪ੍ਰੋਟੋਟਾਈਪ ਵਿਚ ਅਲਟਰਾਸੋਨਿਕ ਸੈਂਸਰ ਅਤੇ ਇਨਫਰਾਰੈੱਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਦੋ ਕੰਮ ਕਰਨ ਵਾਲੇ ਰੋਬੋਟ ਹਨ ਜਿਨ੍ਹਾਂ ਵਿਚ ਇਕ ਸਰਵਰ ਰੋਬੋਟ ਹੈ ਅਤੇ ਇਕ ਮੇਨੂ ਰੋਬੋਟ ਹੈ। ਸਰਵਰ ਰੋਬੋਟ ਰਸੋਈ ਤੋਂ ਚੀਜ਼ਾਂ ਲਿਆ ਕੇ ਗਾਹਕ ਤੱਕ ਪਹੁੰਚਾਉਂਦਾ ਹੈ। ਮੇਨੂ ਰੋਬੋਟ ਇਕ ਲਾਈਨ ਫੋਲੋਇੰਗ ਰੋਬੋਟ ਹੈ ਜੋ ਇਨਫਰਾਰੈੱਡ ਤਕਨਾਲੋਜੀ ਨਾਲ ਬਣਾਇਆ ਗਿਆ ਹੈ। ਇਸ ਵਿਚ QR ਕੋਡ ਨੂੰ ਸਕੈਨ ਕਰਨ ਦਾ ਆਪਸ਼ਨ ਹੈ।
ਇਹ ਖ਼ਬਰ ਵੀ ਪੜ੍ਹੋ - ਬੰਦ ਹੋ ਜਾਣਗੇ ਪੰਜਾਬ ਦੇ ਇਹ ਸਕੂਲ, ਬੱਚਿਆਂ ਦੀ ਐਡਮਿਸ਼ਨ ਕਰਵਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਕਾਸ਼ਵੀ ਅਨੁਸਾਰ ਜੇਕਰ ਲੜਕੀਆਂ STEM (ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ, ਗਣਿਤ) ਸਿੱਖਿਆ ਵਿਚ ਦਿਲਚਸਪੀ ਲੈਣ ਤਾਂ ਉਹ ਇਸ ਵਿਚ ਹੋਰ ਰਚਨਾਤਮਕਤਾ ਲਿਆ ਸਕਦੀਆਂ ਹਨ। ਕਾਸ਼ਵੀ ਨੇ ਦੱਸਿਆ ਕਿ ਉਹ ਪੰਜ ਸਾਲ ਦੀ ਉਮਰ ਤੋਂ ਰੋਬੋਟਿਕਸ ਵਿਚ ਰੁਚੀ ਰੱਖਦੀ ਹੈ। ਪੰਜ ਸਾਲ ਦੀ ਉਮਰ ਵਿਚ ਉਸ ਨੇ ਇੰਟਰਨੈਸ਼ਨਲ ਰੋਬੋਟਿਕਸ ਚੈਲੇਂਜ ਵਿਚ ਇਕ ਰੋਬੋਟ ਬਣਾਇਆ, ਜੋ ਸਭ ਤੋਂ ਘੱਟ ਸਮੇਂ ਵਿਚ ਪੂਰਾ ਹੋ ਗਿਆ। ਇਹ ਮਾਡਲ ESP32 ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਜੋ ਘੱਟ ਕੀਮਤ ਵਾਲਾ, ਘੱਟ ਪਾਵਰ ਵਾਲਾ ਮਾਈਕ੍ਰੋਕੰਟਰੋਲਰ ਹੈ। ਇਸ ਮਾਡਲ ਨੂੰ ਚਾਰ ਮਹੀਨੇ ਪਹਿਲਾਂ ਬਣਾਉਣਾ ਸ਼ੁਰੂ ਕੀਤਾ ਸੀ। ਇਸ ਮਾਡਲ ਲਈ ਕੋਈ ਹੋਰ ਅੱਪਗਰੇਡ ਨਹੀਂ ਹੈ। ਉਹ ਇਸ ਲਈ ਸਮਾਰਟ ਪਾਰਕਿੰਗ ਸਿਸਟਮ, ਸਮਾਰਟ ਕਿਚਨ ਵੀ ਤਿਆਰ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਇਲਾਕਿਆਂ ਲਈ ਖੜ੍ਹੀ ਹੋਈ ਵੱਡੀ ਸਮੱਸਿਆ! 7 ਦਿਨ ਬੰਦ ਰਹਿ ਸਕਦੀ ਹੈ ਬਿਜਲੀ
ਇੰਡੀਆ ਬੁੱਕ ਆਫ ਰਿਕਾਰਡਜ਼ ਤੋਂ ਬਾਅਦ ਉਸ ਨੇ ਲਿਮਕਾ ਬੁੱਕ ਆਫ ਰਿਕਾਰਡਜ਼ ਅਤੇ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਦੇ ਲਈ ਉਸ ਨੇ ਆਨਲਾਈਨ ਸਿੱਖਿਆ ਲਈ ਅਤੇ ਕੁਝ ਸਮਾਂ ਕਲਾਸਾਂ ਵੀ ਲਈਆਂ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਮਾਡਲ ਸਮਾਰਟ ਹੋਮ ਅਤੇ ਸਮਾਰਟ ਸਿਟੀ ਤਿਆਰ ਕਰ ਚੁੱਕੀ ਹੈ। ਹਾਲਾਂਕਿ, ਉਸ ਨੂੰ ਰਿਕਾਰਡ ਲਈ ਨਹੀਂ ਭੇਜਿਆ ਗਿਆ ਸੀ। ਉਸ ਨੇ ਪੂਰੀ ਤਰ੍ਹਾਂ C++ ਭਾਸ਼ਾ ਸਿੱਖੀ ਅਤੇ ਹੁਣ ਪਾਈਥਨ ਭਾਸ਼ਾ ਸਿੱਖ ਰਹੀ ਹੈ। ਰੋਬੋਟਿਕਸ ਤੋਂ ਇਲਾਵਾ ਉਹ ਰਾਸ਼ਟਰੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ। ਕਾਸ਼ਵੀ ਨੇ ਦੱਸਿਆ ਕਿ ਉਹ ਵਿਜ਼ਰੋਬੋ ਤੋਂ STEM ਸਿੱਖਿਆ ਅਤੇ ਰੋਬੋਟਿਕਸ ਦੀ ਸਿਖਲਾਈ ਲੈ ਰਹੀ ਹੈ ਅਤੇ ਜੇਕਰ ਕਦੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਨਲਾਈਨ ਵੀ ਇਸ ਦਾ ਹੱਲ ਲੱਭਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8