ਪੁਲਸ ਦਾ ਨਾਕਾ ਦੇਖ ਪੁਲਸ ਮੁਲਾਜ਼ਮ ਨੇ ਹੀ ਭਜਾ ਲਈ ਸਕਾਰਪੀਓ, ਹੈਰਾਨ ਕਰੇਗਾ ਇਹ ਮਾਮਲਾ
Monday, Dec 09, 2024 - 04:35 PM (IST)
ਗੁਰਦਾਸਪੁਰ (ਗੁਰਪ੍ਰੀਤ)- ਬਟਾਲਾ ਦੇ ਜਲੰਧਰ ਰੋਡ ਤੋਂ ਉਸ ਸਮੇਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਬਟਾਲਾ ਟਰੈਫਿਕ ਪੁਲਸ ਵੱਲੋਂ ਪੁਲਸ ਮੁਲਾਜ਼ਮ ਦੀ ਗੱਡੀ ਰੋਕੀ ਗਈ। ਦਰਅਸਲ ਬਟਾਲਾ ਟਰੈਫਿਕ ਪੁਲਸ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਹੀ ਹੇਠ ਨਾਕਾਬੰਦੀ ਕਰਦੇ ਹੋਏ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਨ੍ਹਾਂ ਲੋਕਾਂ ਦੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਜਾਂ ਫਿਰ ਕੋਈ ਹੋਰ ਕਮੀ ਸੀ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਸੀ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਇਸੇ ਦੌਰਾਨ ਇਕ ਕਾਲੀ ਸਕਾਰਪੀਓ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਸਕਾਰਪੀਓ ਚਾਲਕ ਨੇ ਗੱਡੀ ਭਜਾ ਲਈ। ਇਹ ਸਭ ਦੇਖਦੇ ਹੋਏ ਬਟਾਲਾ ਟਰੈਫਿਕ ਪੁਲਸ ਇੰਚਾਰਜ ਵੱਲੋਂ ਵੀ ਸਕਾਰਪੀਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਰਸਤੇ 'ਚ ਸਕਾਰਪੀਓ ਗੱਡੀ ਨੂੰ ਪੁਲਸ ਨੇ ਚਾਰੋਂ-ਪਾਸਿਓਂ ਘੇਰ ਲਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਸਕਾਰਪੀਓ ਦੀ ਅੱਗੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ ਅਤੇ ਸਾਰੇ ਸ਼ੀਸ਼ਿਆਂ 'ਤੇ ਕਾਲੀਆਂ ਜਾਲੀਆਂ ਲੱਗਾ ਰੱਖੀਆਂ ਹੋਈਆਂ ਸਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਦੋਂ ਸਕਾਰਪੀਓ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਸਕਾਰਪੀਓ ਚਾਲਕ ਖੁਦ ਬਟਾਲਾ ਪੁਲਸ ਦਾ ਹੀ ਮੁਲਾਜ਼ਮ ਨਿਕਲਿਆ। ਉਸਦੇ ਕੋਲੋਂ ਉਸਦਾ ਪੁਲਸ ਆਈ ਡੀ ਕਾਰਡ ਵੀ ਬਰਾਮਦ ਹੋਇਆ ਅਤੇ ਸਕਾਰਪੀਓ 'ਤੇ ਵੀ ਪੰਜਾਬ ਪੁਲਸ ਦਾ ਸਟਿੱਕਰ ਲੱਗਾ ਨਜ਼ਰ ਆਇਆ। ਉੱਥੇ ਹੀ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਚਾਹੇ ਸਕਾਰਪੀਓ ਚਾਲਕ ਪੁਲਸ ਮੁਲਾਜ਼ਮ ਹੈ ਪਰ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਸ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8