ਭਾਰਤ ਤੋਂ ਬਾਅਦ ਪੰਨੂ ਨੇ ਹੁਣ ਰੂਸ ਨੂੰ ਦਿੱਤੀ ਧਮਕੀ
Monday, Dec 16, 2024 - 05:59 AM (IST)
ਗੁਰਦਾਸਪੁਰ (ਵਿਨੋਦ) : ਅਮਰੀਕਾ ਸਮਰਥਕ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਹੋਰ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਇਸ ਵਾਰ ਧਮਕੀ ਦਿੱਤੀ ਗਈ ਕਿ ਜੇਕਰ ਰੂਸ ਭਾਰਤ ਦਾ ਸਮਰਥਨ ਕਰਦਾ ਹੈ ਤਾਂ ਉਹ ਦੁਨੀਆ ਭਰ ਵਿਚ ਰੂਸੀ ਮਿਸ਼ਨਾਂ ’ਤੇ ਹਮਲਾ ਕਰਨਗੇ।
ਪੰਨੂ ਨੇ ਰੂਸੀ ਮੀਡੀਆ ਹਾਊਸ ਆਰ.ਟੀ. ਇੰਡੀਆ ਅਤੇ ਸਪੁਤਨਿਕ ਇੰਡੀਆ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ’ਤੇ ਖਾਲਿਸਤਾਨ ਲਹਿਰ ਵਿਰੁੱਧ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ। ਭਾਰਤ ’ਚ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦੇ ਆਗੂ ਨੇ ਦੋਸ਼ ਲਗਾਇਆ ਕਿ ਰੂਸ ਨੇ ਭਾਰਤ ਨੂੰ ਖਾਲਿਸਤਾਨੀ ਅੱਤਵਾਦੀ ਗਤੀਵਿਧੀਆਂ ਬਾਰੇ ਖੂਫੀਆ ਜਾਣਕਾਰੀ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਕਿ ਖਾਲਿਸਤਾਨੀ ਸਿੱਖ ਉੱਤਰੀ ਅਮਰੀਕਾ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਦੇਸ਼ਾਂ ਵਿਚ ਰੂਸੀ ਡਿਪਲੋਮੈਟਾਂ ਅਤੇ ਰੂਸੀ ਮਿਸ਼ਨਾਂ ’ਤੇ ਹਮਲੇ ਕਰਨਗੇ। ਪੰਨੂ ਨੇ ਦੋਸ਼ ਲਾਇਆ ਕਿ ਅਮਰੀਕਾ ’ਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੂੰ ਉੱਤਰੀ ਅਮਰੀਕਾ ’ਚ ਰੂਸੀ ਡਿਪਲੋਮੈਟਾਂ ਅਤੇ ਕੌਂਸਲੇਟਾਂ ਨਾਲ ਤਾਲਮੇਲ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ
ਪੰਨੂ ਨੇ ਇਹ ਵੀ ਕਿਹਾ ਕਿ ਰੂਸੀ ਏਜੰਸੀਆਂ ਨੇ ਉੱਤਰੀ ਅਮਰੀਕਾ ਅਤੇ ਯੂਰਪੀਅਨ ਯੂਨੀਅਨ ’ਚ ਖਾਲਿਸਤਾਨ ਪੱਖੀ ਸਿੱਖ ਗਤੀਵਿਧੀਆਂ ਬਾਰੇ ਮੋਦੀ ਸਰਕਾਰ ਨਾਲ ਖੂਫੀਆ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਰੂਸ ਨੂੰ ਧਮਕੀ ਦਿੱਤੀ ਕਿ ਉਹ ਖਾਲਿਸਤਾਨੀਆਂ ਵਿਰੁੱਧ ਭਾਰਤ ਨਾਲ ਸਹਿਯੋਗ ਬੰਦ ਕਰ ਦੇਵੇ ਜਾਂ ਖਾਲਿਸਤਾਨੀਆਂ ਦੇ ਹਮਲਿਆਂ ਅਤੇ ਵਿਰੋਧ ਦਾ ਸਾਹਮਣਾ ਕਰੇ।
ਪੰਨੂ ਨੇ ਕਿਹਾ ਕਿ ਰੂਸ ਨੂੰ ਪਿੱਛੇ ਹਟਣਾ ਚਾਹੀਦਾ ਹੈ ਜਾਂ ਖਾਲਿਸਤਾਨ ਪੱਖੀ ਸਿੱਖਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜੋ ਰੂਸੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉੱਤਰੀ ਅਮਰੀਕਾ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਰੂਸੀ ਕੌਂਸਲੇਟਾਂ ਦਾ ਵਿਰੋਧ ਕਰ ਰਹੇ ਹਨ।
ਪੰਨੂ ਨੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੂੰ ਵੀ ਧਮਕੀ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਖਾਲਿਸਤਾਨੀਆਂ ਦੇ ਰਾਡਾਰ ’ਤੇ ਸਨ। ਪੰਨੂ ਨੇ ਕਵਾਤਰਾ ਨੂੰ ਭਾਰਤ-ਰੂਸ ਅੱਤਵਾਦੀ ਗਠਜੋੜ ਦਾ ਚਿਹਰਾ ਦੱਸਿਆ ਅਤੇ ਕਿਹਾ ਕਿ ਉਹ ਪਹਿਲਾਂ ਹੀ ਖਾਲਿਸਤਾਨ ਪੱਖੀ ਸਿੱਖਾਂ ਦਾ ਨਿਸ਼ਾਨਾ ਸੀ। ਰੂਸੀ ਮੀਡੀਆ ਨੇ ਪੰਨੂ ਦੀਆਂ ਧਮਕੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਪੰਨੂ ਅਮਰੀਕੀ ਏਜੰਸੀ ਸੀਆਈਏ ਦੀ ਧੁਨ 'ਤੇ ਨੱਚ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਇਹ ਵੀ ਪੜ੍ਹੋ- ਦੁਖ਼ਦਾਈ ਖ਼ਬਰ ; ਭਿਆਨਕ ਸੜਕ ਹਾਦਸੇ 'ਚ ਜੀਜੇ-ਸਾਲੇ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e