ਪੁਲਸ ਅਧਿਕਾਰੀ ਨੂੰ ਰਿਸ਼ਵਤ ਦੇਣ ਦੀ ਬਣਾਉਣੀ ਸੀ ਵੀਡੀਓ, ਆਪ ਹੀ ਫੱਸ ਗਏ ਜਾਲ ਵਿਚ

Tuesday, Dec 17, 2024 - 02:31 PM (IST)

ਲੁਧਿਆਣਾ (ਰਾਜ): ADGP ਰੈਂਕ ਦੇ ਅਧਿਕਾਰੀ ਨੂੰ ਰਿਸ਼ਵਤ ਦੇ ਕੇ ਵੀਡੀਓ ਬਣਾ ਕੇ ਫਸਾਉਣ ਅਤੇ ਬਲੈਕਮੇਲ ਦੀ ਕੋਸ਼ਿਸ਼ ਕਰਨ ਵਾਲੇ ਪਿਓ-ਪੁੱਤ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 8 ਵਿਚ ਕੇਸ ਦਰਜ ਕੀਤਾ ਗਿਆ ਹੈ। ADGP ਦੇ ਨਾਇਬ ਰੀਡਰ ਦੀ ਸ਼ਿਕਾਇਤ 'ਤੇ ਆਕਾਸ਼ ਗੁਪਤਾ ਤੇ ਉਸ ਦੇ ਪਿਤਾ ਵਿਜੇ ਗੁਪਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ

ਉਸ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਆਕਸ਼ ਗੁਪਤਾ ਦਫ਼ਤਰ ਆਇਆ ਤੇ ADGP ਸਪੈਸ਼ਲ ਬ੍ਰਾਂਚ ਨੂੰ ਰਿਸ਼ਵਤ ਦੇਣ ਦੀ ਗੱਲ ਕਹਿਣ ਲੱਗ ਪਿਆ। ਇਸ ਮਗਰੋਂ ADGP ਨੇ ਉਸ ਨੂੰ ਫੜ ਲਿਆ ਤੇ ਪੁੱਛਗਿੱਛ ਕੀਤੀ ਕਿ ਰਿਸ਼ਵਤ ਕਿਸ ਨੇ ਮੰਗੀ ਹੈ। ਇਸ 'ਤੇ ਉਸ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਰਿਸ਼ਵਤ ਦੇਣ ਲਈ ਨਹੀਂ ਕਿਹਾ। ਜਦੋਂ ਉਸ ਦਾ ਮੋਬਾਈਲ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਮੁਲਜ਼ਮ ਮੋਬਾਈਲ ਵਿਚ ਵੀਡੀਓ ਬਣਾਉਣੀ ਚਾਹੁੰਦਾ ਸੀ। ਇਸ ਵਿਚ ਉਸ ਦਾ ਪਿਤਾ ਵਿਜੇ ਗੁਪਤਾ ਵੀ ਸ਼ਾਮਲ ਸੀ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ

ਦੋਹਾਂ ਨੇ ਪਲਾਨ ਬਣਾਇਆ ਸੀ ਕਿ ਜਾਣਬੁੱਝ ਕੇ ਰਿਸ਼ਵਤ ਦੇ ਕੇ ਉਹ ਅਧਿਕਾਰੀ ਨੂੰ ਬਲੈਕਮੇਲ ਕਰਨਗੇ। ਇਸ 'ਤੇ ਪੁਲਸ ਨੇ ਮੁਲਜ਼ਮ ਤੋਂ 1 ਲੱਖ ਰੁਪਏ ਤੇ ਮੋਬਾਈਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News