ਰਾਣੀ ਮੁਖਰਜੀ ਦੀ ‘ਮਰਦਾਨੀ 3’ ਦਾ ਨਵਾਂ ਪੋਸਟਰ ਜਾਰੀ
Wednesday, Sep 24, 2025 - 10:11 AM (IST)

ਮੁੰਬਈ- ਯਸ਼ ਰਾਜ ਫਿਲਮਜ਼ ਨੇ ਨਰਾਤਿਆਂ ਦੀ ਸ਼ੁੱਭ ਸ਼ੁਰੂਆਤ ਨੂੰ ਖਾਸ ਬਣਾਉਂਦੇ ਹੋਏ ‘ਮਰਦਾਨੀ 3’ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਇਹ ਪੋਸਟਰ ਚੰਗਿਆਈ ਅਤੇ ਬੁਰਾਈ ਵਿਚਾਲੇ ਹੋਣ ਵਾਲੇ ਮਹਾਂਯੁੱਧ ਦੀ ਤਿਆਰੀ ਨੂੰ ਦਰਸਾਉਂਦਾ ਹੈ ਰਾਣੀ ਮੁਖਰਜੀ ਫਿਰ ਪੁਲਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਵਜੋਂ ਵਾਪਸੀ ਕਰ ਰਹੀ ਹੈ।
ਯਸ਼ ਰਾਜ ਫਿਲਮਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ "ਮਰਦਾਨੀ 3" ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਵਿੱਚ ਇੱਕ ਹੱਥ ਵਿੱਚ ਬੰਦੂਕ ਫੜੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ, ਪਰ ਹੱਥ 'ਤੇ ਘੜੀ ਅਤੇ ਬਰੇਸਲੇਟ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਆਸਾਨ ਹੈ ਕਿ ਇਹ ਰਾਣੀ ਮੁਖਰਜੀ ਦਾ ਹੱਥ ਹੈ। ਪੋਸਟਰ ਨਾਲ ‘ਐਗਿਰੀ ਨੰਦਿਨੀ’ ਦੇ ਸ਼ਕਤੀਸ਼ਾਲੀ ਮੰਤਰ ਉਚਾਰਣ ਨੂੰ ਜੋੜਿਆ ਗਿਆ ਹੈ, ਜੋ ਮਾਂ ਦੁਰਗਾ ਦੀ ਉਸ ਸ਼ਕਤੀ ਦਾ ਪ੍ਰਤੀਕ ਹੈ, ਜਦੋਂ ਉਨ੍ਹਾਂ ਨੇ ਮਹਿਸ਼ਾਸੁਰ ਦਾ ਵਧ ਕੀਤਾ ਸੀ। ਫਿਲਮ 27 ਫਰਵਰੀ, 2026 ਨੂੰ ਰਿਲੀਜ਼ ਹੋਵੇਗੀ ।