ਵੱਡੀ ਖਬਰ; ਅਦਾਕਾਰਾ ਅਮੀਸ਼ਾ ਪਟੇਲ ''ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟ

Tuesday, Feb 17, 2026 - 10:44 AM (IST)

ਵੱਡੀ ਖਬਰ; ਅਦਾਕਾਰਾ ਅਮੀਸ਼ਾ ਪਟੇਲ ''ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟ

ਮੁਰਾਦਾਬਾਦ (ਏਜੰਸੀ) : ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੀ ਨਜ਼ਰ ਆ ਰਹੀ ਹੈ। ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਅਦਾਲਤ ਨੇ 11 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਅਮੀਸ਼ਾ ਪਟੇਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (Non-Bailable Warrant) ਜਾਰੀ ਕਰ ਦਿੱਤਾ ਹੈ। ਅਦਾਲਤ ਨੇ ਪੁਲਸ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਅਦਾਕਾਰਾ ਨੂੰ 27 ਮਾਰਚ ਤੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਇਹ ਵੀ ਪੜ੍ਹੋ: ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਦੋਂ ਲੈਣਗੇ ਫੇਰੇ

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ ਸਾਲ 2017 ਦਾ ਹੈ। ਈਵੈਂਟ ਮੈਨੇਜਰ ਪਵਨ ਕੁਮਾਰ ਵਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮੀਸ਼ਾ ਪਟੇਲ ਨੇ ਮੁਰਾਦਾਬਾਦ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੇਸ਼ਕਾਰੀ ਲਈ 11 ਲੱਖ ਰੁਪਏ ਲਏ ਸਨ। 16 ਨਵੰਬਰ 2017 ਨੂੰ ਹੋਣ ਵਾਲੇ ਇਸ ਸਮਾਗਮ ਲਈ ਅਦਾਕਾਰਾ ਨੂੰ ਚਾਰ ਗਾਣਿਆਂ 'ਤੇ ਡਾਂਸ ਕਰਨਾ ਸੀ, ਜਿਸਦੀ ਪੇਮੈਂਟ ਐਡਵਾਂਸ ਵਿੱਚ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕਾਲਾ ਹਿਰਨ ਸ਼ਿਕਾਰ ਮਾਮਲਾ: ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ ! ਜੱਜ ਨੇ ਸੁਣਵਾਈ ਤੋਂ ਕੀਤਾ ਇਨਕਾਰ

ਹੋਰ ਪੈਸਿਆਂ ਦੀ ਮੰਗ ਅਤੇ ਧੋਖਾਧੜੀ ਦਾ ਇਲਜ਼ਾਮ

ਸ਼ਿਕਾਇਤਕਰਤਾ ਅਨੁਸਾਰ, ਅਮੀਸ਼ਾ 15 ਨਵੰਬਰ ਨੂੰ ਮੁੰਬਈ ਤੋਂ ਦਿੱਲੀ ਪਹੁੰਚੀ ਸੀ। ਪਰ ਦਿੱਲੀ ਪਹੁੰਚ ਕੇ ਉਸ ਨੇ ਕਥਿਤ ਤੌਰ 'ਤੇ 2 ਲੱਖ ਰੁਪਏ ਹੋਰ ਮੰਗੇ। ਜਦੋਂ ਈਵੈਂਟ ਆਰਗੇਨਾਈਜ਼ਰ ਨੇ ਵਾਧੂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਅਮੀਸ਼ਾ ਬਿਨਾਂ ਪ੍ਰੋਗਰਾਮ ਕੀਤੇ ਦਿੱਲੀ ਤੋਂ ਹੀ ਵਾਪਸ ਮੁੰਬਈ ਚਲੀ ਗਈ।

ਇਹ ਵੀ ਪੜ੍ਹੋ: ਰੋਹਿਤ ਸ਼ੈੱਟੀ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ; UP ਦਾ 'ਪੜ੍ਹਿਆ-ਲਿਖਿਆ' ਨੌਜਵਾਨ ਨਿਕਲਿਆ ਸ਼ੂਟਰ !

ਕਿਉਂ ਜਾਰੀ ਹੋਇਆ ਵਾਰੰਟ?

ਦੱਸਣਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਅਮੀਸ਼ਾ ਪਟੇਲ ਨੇ ਇਸੇ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲਈ ਸੀ। ਪਰ ਅਦਾਲਤ ਨੇ ਪਾਇਆ ਕਿ ਉਸ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਿਰਧਾਰਿਤ ਤਰੀਕਾਂ 'ਤੇ ਅਦਾਲਤ ਵਿੱਚ ਹਾਜ਼ਰ ਨਹੀਂ ਹੋਈ। ਇਸੇ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਹੁਣ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਅਦਾਕਾਰ ਰਾਜਪਾਲ ਯਾਦਵ ਨੂੰ ਵੱਡੀ ਰਾਹਤ ! ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਹੋ ਸਕਦੀ ਹੈ ਗ੍ਰਿਫ਼ਤਾਰੀ!

ਵਕੀਲ ਪੰਕਜ ਸ਼ਰਮਾ ਅਨੁਸਾਰ, ਜੇਕਰ ਅਮੀਸ਼ਾ ਪਟੇਲ 27 ਮਾਰਚ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ, ਤਾਂ ਪੁਲਸ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਖ਼ਬਰ ਨੇ ਬਾਲੀਵੁੱਡ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ: ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਵਿਜੇਂਦਰ ਸਿੰਘ, ਫਿਲਮ 'ਚ ਕੰਮ ਕਰਨ ਦਾ ਦਿੱਤਾ ਸੱਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News