''IC 814''''ਚ ਕੀਤੀ ਤਬਦੀਲੀ, ਹਾਈਜੈਕਰਾਂ ਦੇ ਅਸਲੀ ਨਾਂ ਸਾਹਮਣੇ ਆਏ

Wednesday, Sep 04, 2024 - 09:45 AM (IST)

ਨਵੀਂ ਦਿੱਲੀ - ਵਿਵਾਦਾਂ ਵਿਚਾਲੇ ਨੈੱਟਫਲਿਕਸ ਨੇ ਵੈੱਬ ਸੀਰੀਜ਼ ‘ਆਈ. ਸੀ. 814-ਦਿ ਕੰਧਾਰ ਹਾਈਜੈਕ’ ’ਚ ਤਬਦੀਲੀ ਕੀਤੀ ਹੈ। ਨੈੱਟਫਲਿਕਸ ਨੇ ਸੀਰੀਜ਼ ਦੇ ਸ਼ੁਰੂਆਤੀ ਡਿਸਕਲੇਮਰ ’ਚ ਹਾਈਜੈਕਰਾਂ ਦੇ ਅਸਲੀ ਅਤੇ ਕੋਡ ਨਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਨੈੱਟਫਲਿਕਸ ਨੇ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ 1999 ’ਚ ਇੰਡੀਅਨ ਏਅਰਲਾਈਨਜ਼ ਦੀ ਉਡਾਣ 814 ਦੀ ਹਾਈਜੈਕਿੰਗ ਤੋਂ ਅਣਜਾਣ ਦਰਸ਼ਕਾਂ ਲਈ ਸ਼ੁਰੂਆਤੀ ਡਿਸਕਲੇਮਰ ’ਚ ਹਾਈਜੈਕਰਾਂ ਦੇ ਅਸਲੀ ਤੇ ਕੋਡ ਨਾਂ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਬਿਆਨ ਮੁਤਾਬਕ ਸੀਰੀਜ਼ ’ਚ ਕੋਡ ਨਾਂ ਅਸਲ ਘਟਨਾ ਦੌਰਾਨ ਵਰਤੇ ਗਏ ਨਾਂ ਹੀ ਹਨ। ਅਸੀਂ ਹਰ ਕਹਾਣੀ ਦੀ ਅਸਲੀ ਪੇਸ਼ਕਾਰੀ ਲਈ ਵਚਨਬੱਧ ਹਾਂ। ‘ਦਿ ਕੰਧਾਰ ਹਾਈਜੈਕ’ ’ਚ ਅੱਤਵਾਦੀਆਂ ਦੇ ਹਿੰਦੂ ਨਾਵਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਇਸ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News