ਲੱਗ ਗਈ ਰਿਸ਼ਤੇ ''ਤੇ ਪੱਕੀ ਮੋਹਰ ! ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀ ਤਰੀਕ ਆਈ ਸਾਹਮਣੇ
Monday, Feb 23, 2026 - 10:16 AM (IST)
ਮੁੰਬਈ (ਏਜੰਸੀ) : ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ 'ਨੈਸ਼ਨਲ ਕ੍ਰਸ਼' ਰਸ਼ਮਿਕਾ ਮੰਦਾਨਾ ਅਤੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ, ਇਸ ਜੋੜੇ ਨੇ ਅਧਿਕਾਰਤ ਤੌਰ 'ਤੇ ਆਪਣੇ ਰਿਸ਼ਤੇ ਅਤੇ ਵਿਆਹ ਦਾ ਐਲਾਨ ਕਰ ਦਿੱਤਾ ਹੈ।
ਪ੍ਰਸ਼ੰਸਕਾਂ ਨੂੰ ਸਮਰਪਿਤ ‘The Wedding of VIROSH’
ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਵਿਜੇ ਅਤੇ ਰਸ਼ਮਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ "The Wedding of VIROSH" ਵਜੋਂ ਜਾਣਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਇਹ ਨਾਂ ਕਿਸੇ ਵੈਡਿੰਗ ਪਲੈਨਰ ਜਾਂ ਪਰਿਵਾਰ ਨੇ ਨਹੀਂ, ਸਗੋਂ ਸਾਲਾਂ ਪਹਿਲਾਂ ਉਨ੍ਹਾਂ ਦੇ ਚਾਹੁਣ ਵਾਲਿਆਂ (ਪ੍ਰਸ਼ੰਸਕਾਂ) ਨੇ ਦਿੱਤਾ ਸੀ।
ਜੋੜੇ ਨੇ ਨੋਟ ਵਿੱਚ ਲਿਖਿਆ— "ਸਾਡੇ ਪਿਆਰਿਓ, ਸਾਡੇ ਵੱਲੋਂ ਕੋਈ ਵੀ ਯੋਜਨਾ ਬਣਾਉਣ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਸੀ। ਤੁਸੀਂ ਸਾਨੂੰ 'ਵਿਰੋਸ਼' (Virosh) ਨਾਂ ਦਿੱਤਾ। ਇਸ ਲਈ ਅੱਜ ਅਸੀਂ ਆਪਣੇ ਇਕੱਠੇ ਹੋਣ ਦੇ ਇਸ ਸਫ਼ਰ ਨੂੰ ਤੁਹਾਡੇ ਸਨਮਾਨ ਵਿੱਚ ਇਹੀ ਨਾਂ ਦੇ ਰਹੇ ਹਾਂ। ਤੁਸੀਂ ਹਮੇਸ਼ਾ ਸਾਡਾ ਹਿੱਸਾ ਹੋ।"
ਇਹ ਵੀ ਪੜ੍ਹੋ: ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

ਉਦੈਪੁਰ 'ਚ ਹੋਣਗੇ ਸ਼ਾਹੀ ਫੇਰੇ
ਰਿਪੋਰਟਾਂ ਮੁਤਾਬਕ, ਰਸ਼ਮਿਕਾ ਅਤੇ ਵਿਜੇ ਨੇ ਬੀਤੇ ਸਾਲ ਅਕਤੂਬਰ ਵਿੱਚ ਹੈਦਰਾਬਾਦ ਵਿਖੇ ਇੱਕ ਨਿੱਜੀ ਸਮਾਗਮ ਦੌਰਾਨ ਮੰਗਣੀ ਕੀਤੀ ਸੀ। ਹੁਣ ਇਹ ਜੋੜਾ 26 ਫਰਵਰੀ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਸ਼ਾਹੀ ਅੰਦਾਜ਼ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ ਦੇਵੇਗੀ ਖ਼ਬਰ
ਪਰਦੇ 'ਤੇ ਵੀ ਹਿੱਟ ਹੈ ਇਹ ਜੋੜੀ
ਦੱਸ ਦੇਈਏ ਕਿ ਰਸ਼ਮਿਕਾ ਅਤੇ ਵਿਜੇ ਦੇਵਰਕੋਂਡਾ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਦੋਵਾਂ ਨੇ ਤੇਲਗੂ ਫਿਲਮਾਂ 'ਗੀਤਾ ਗੋਵਿੰਦਮ' (2018) ਅਤੇ 'ਡੀਅਰ ਕਾਮਰੇਡ' (2019) ਵਿੱਚ ਇਕੱਠੇ ਕੰਮ ਕੀਤਾ ਸੀ, ਜਿੱਥੋਂ ਉਨ੍ਹਾਂ ਦੀ ਦੋਸਤੀ ਅਤੇ ਪਿਆਰ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: 'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75 ਲੱਖ ਦੀ ਲਗਜ਼ਰੀ ਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
