ਅਦਾਕਾਰਾ ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਦੇਖੋ Photos
Thursday, Feb 26, 2026 - 07:36 PM (IST)
ਮਨੋਰੰਜਨ ਡੈਸਕ : ਸਾਊਥ ਇੰਡਸਟਰੀ ਦੇ ਸੁਪਰਹਿੱਟ ਜੋੜੇ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰਕੋਂਡਾ ਦੇ ਵਿਆਹ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। 26 ਫਰਵਰੀ 2026 ਨੂੰ ਉਦੈਪੁਰ ਦੇ ਇੱਕ ਆਲੀਸ਼ਾਨ ਰਿਜ਼ੌਰਟ ਵਿੱਚ ਦੋਵਾਂ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ 'ਤੇ ਇਸ ਸ਼ਾਹੀ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ, ਜਿਨ੍ਹਾਂ ਵਿੱਚ ਇਹ ਜੋੜਾ ਬਹੁਤ ਹੀ ਖੂਬਸੂਰਤ ਅਤੇ ਰਾਇਲ ਲੱਗ ਰਿਹਾ ਹੈ।

ਇਸ ਵਿਆਹ ਵਿੱਚ ਦੋਵਾਂ ਕਲਾਕਾਰਾਂ ਦੇ ਸੱਭਿਆਚਾਰਾਂ ਦਾ ਪੂਰਾ ਸਤਿਕਾਰ ਕੀਤਾ ਗਿਆ। ਵਿਜੇ ਦੇ ਸੱਭਿਆਚਾਰ ਮੁਤਾਬਕ ਪਹਿਲਾਂ ਤੇਲਗੂ ਰੀਤੀ-ਰਿਵਾਜਾਂ ਨਾਲ ਰਸਮਾਂ ਹੋਈਆਂ ਅਤੇ ਬਾਅਦ ਵਿੱਚ ਰਸ਼ਮਿਕਾ ਦੇ ਕੋਡਵਾ (Kodava) ਰਿਵਾਜਾਂ ਨਾਲ ਫੇਰੇ ਲਏ ਗਏ। ਵਿਆਹ ਦੀਆਂ ਤਸਵੀਰਾਂ ਵਿੱਚ ਸਾਊਥ ਇੰਡੀਅਨ ਕਲਚਰ ਦੀ ਸਾਫ਼ ਝਲਕ ਦੇਖਣ ਨੂੰ ਮਿਲ ਰਹੀ ਹੈ।

ਰਸ਼ਮਿਕਾ ਨੇ ਵਿਜੇ ਨੂੰ ਕਿਹਾ 'ਮਿਸਟਰ ਪਤੀ'
ਰਸ਼ਮਿਕਾ ਮੰਦਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਫੋਟੋ ਸ਼ੇਅਰ ਕਰਦੇ ਹੋਏ ਵਿਜੇ ਨੂੰ "ਮਿਸਟਰ ਪਤੀ" ਕਹਿ ਕੇ ਮਿਲਵਾਇਆ। ਉਸਨੇ ਇੱਕ ਭਾਵੁਕ ਸੰਦੇਸ਼ ਵਿੱਚ ਲਿਖਿਆ ਕਿ ਵਿਜੇ ਉਹ ਵਿਅਕਤੀ ਹੈ ਜਿਸ ਨੇ ਉਸਨੂੰ ਸੱਚੇ ਪਿਆਰ ਦਾ ਮਤਲਬ ਸਮਝਾਇਆ ਅਤੇ ਹਮੇਸ਼ਾ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ।
ਦੂਜੇ ਪਾਸੇ ਵਿਜੇ ਨੇ ਭਾਵੁਕ ਹੁੰਦਿਆਂ ਲਿਖਿਆ ਕਿ ਉਸ ਨੇ ਆਪਣੀ ਸਭ ਤੋਂ ਚੰਗੀ ਦੋਸਤ ਨੂੰ ਹੀ ਆਪਣੀ ਪਤਨੀ ਬਣਾ ਲਿਆ ਹੈ। ਪ੍ਰਸ਼ੰਸਕਾਂ ਵੱਲੋਂ ਇਸ ਜੋੜੀ ਨੂੰ 'VIROSH' (ਵੀਰੋਸ਼) ਦਾ ਟੈਗ ਦਿੱਤਾ ਗਿਆ ਹੈ।

4 ਮਾਰਚ ਨੂੰ ਹੋਵੇਗੀ ਰਿਸੈਪਸ਼ਨ
ਉਦੈਪੁਰ ਵਿੱਚ ਨਿੱਜੀ ਸਮਾਗਮ ਤੋਂ ਬਾਅਦ ਹੁਣ ਇਹ ਜੋੜਾ 4 ਮਾਰਚ ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਵੇਗਾ, ਜਿਸ ਵਿੱਚ ਫਿਲਮ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਲ ਹੋਣਗੀਆਂ। ਰਸ਼ਮਿਕਾ ਅਤੇ ਵਿਜੇ ਦੀ ਲਵ ਸਟੋਰੀ 2017 ਵਿੱਚ ਫਿਲਮ 'ਗੀਤਾ ਗੋਵਿੰਦਮ' ਦੇ ਸੈੱਟ ਤੋਂ ਸ਼ੁਰੂ ਹੋਈ ਸੀ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਇਨ੍ਹਾਂ ਦੀ ਗੁਪਤ ਮੰਗਣੀ ਹੋਈ ਸੀ।

