ਮੁਕਤੀ ਮੋਹਨ ਨੇ ‘ਐਨੀਮਲ’ ਫੇਮ ਅਦਾਕਾਰ ਨਾਲ ਕਰਵਾਇਆ ਵਿਆਹ, ਪਿਤਾ ਨੂੰ ਦੇਖ ਹੋਈ ਭਾਵੁਕ

Sunday, Dec 10, 2023 - 06:59 PM (IST)

ਮੁਕਤੀ ਮੋਹਨ ਨੇ ‘ਐਨੀਮਲ’ ਫੇਮ ਅਦਾਕਾਰ ਨਾਲ ਕਰਵਾਇਆ ਵਿਆਹ, ਪਿਤਾ ਨੂੰ ਦੇਖ ਹੋਈ ਭਾਵੁਕ

ਮੁੰਬਈ (ਬਿਊਰੋ)– ਡਾਂਸਰ ਤੇ ਅਦਾਕਾਰਾ ਮੁਕਤੀ ਮੋਹਨ ਦਾ ਵਿਆਹ ਅਦਾਕਾਰ ਕੁਨਾਲ ਠਾਕੁਰ ਨਾਲ ਹੋਇਆ ਹੈ। ਲਾੜੀ ਦੇ ਪਹਿਰਾਵੇ ’ਚ ਮੁਕਤੀ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਉਹ ਗਾਇਕਾ ਨੀਤੀ ਮੋਹਨ ਤੇ ਕੋਰੀਓਗ੍ਰਾਫਰ ਸ਼ਕਤੀ ਮੋਹਨ ਦੀ ਭੈਣ ਹੈ। ਉਸ ਨੇ ਟੀ. ਵੀ. ਸ਼ੋਅ ‘ਝਲਕ ਦਿਖਲਾ ਜਾ 6’ ਤੇ ‘ਖ਼ਤਰੋਂ ਕੇ ਖਿਲਾੜੀ 7’ ’ਚ ਹਿੱਸਾ ਲਿਆ ਸੀ। ਕੁਨਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਐਨੀਮਲ’ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ‘ਕਬੀਰ ਸਿੰਘ’ ’ਚ ਵੀ ਨਜ਼ਰ ਆਏ ਸਨ। ਇਸ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਕਈ ਤਸਵੀਰਾਂ ਕੀਤੀਆਂ ਸਾਂਝੀਆਂ
ਪਹਿਲੀ ਤਸਵੀਰ ’ਚ ਮੁਕਤੀ ਤੇ ਕੁਨਾਲ ਮੰਡਪ ’ਚ ਖੜ੍ਹੇ ਹਨ ਤੇ ਅਜਿਹਾ ਲੱਗ ਰਿਹਾ ਹੈ ਜਿਵੇਂ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਹੋ ਰਹੀ ਹੋਵੇ। ਦੂਜੀ ਤਸਵੀਰ ’ਚ ਸ਼ਕਤੀ ਮੋਹਨ ਤੇ ਨੀਤੀ ਮੋਹਨ ਉਨ੍ਹਾਂ ਦੇ ਨਾਲ ਮੰਡਪ ਵੱਲ ਵੱਧ ਰਹੇ ਹਨ। ਅਗਲੀ ਤਸਵੀਰ ’ਚ ਮੁਕਤੀ ਨੇ ਕੁਨਾਲ ਦੇ ਗਲੇ ’ਚ ਫੁੱਲਾਂ ਦੀ ਮਾਲਾ ਪਾਈ ਹੋਈ ਹੈ। ਇਕ ’ਚ ਮੁਕਤੀ ਆਪਣੇ ਪਿਤਾ ਦੇ ਨਾਲ ਹੈ। ਇਹ ਉਨ੍ਹਾਂ ਲਈ ਭਾਵੁਕ ਪਲ ਵੀ ਹੈ। ਹੋਰ ਤਸਵੀਰਾਂ ’ਚ ਉਸ ਦੇ ਪਰਿਵਾਰਕ ਮੈਂਬਰ ਦੇਖੇ ਜਾ ਸਕਦੇ ਹਨ।

PunjabKesari

ਸਾਰਿਆਂ ਦਾ ਕੀਤਾ ਧੰਨਵਾਦ
ਮੁਕਤੀ ਨੇ ਵਿਆਹ ’ਚ ਭਾਰੀ ਗੁਲਾਬੀ ਤੇ ਚਿੱਟੇ ਰੰਗ ਦਾ ਲਹਿੰਗਾ ਪਾਇਆ ਸੀ। ਕੁਨਾਲ ਸਫ਼ੈਦ ਤੇ ਲਾਲ ਰੰਗ ਦੀ ਸ਼ੇਰਵਾਨੀ ’ਚ ਸਨ। ਜੋੜੇ ਨੇ ਪੋਸਟ ਦੇ ਨਾਲ ਲਿਖਿਆ, ‘‘ਤੁਹਾਡੇ ’ਚ ਮੈਨੂੰ ਇਕ ਪਵਿੱਤਰ ਸਬੰਧ ਮਿਲਿਆ। ਤੁਹਾਨੂੰ ਮਿਲਣਾ ਕਿਸਮਤ ਹੈ। ਪ੍ਰਮਾਤਮਾ, ਪਰਿਵਾਰ ਤੇ ਦੋਸਤਾਂ ਦੀਆਂ ਪ੍ਰਾਰਥਨਾਵਾਂ ਲਈ ਧੰਨਵਾਦੀ ਹੋਵਾਂਗੇ। ਸਾਡਾ ਪਰਿਵਾਰ ਖ਼ੁਸ਼ ਹੈ ਤੇ ਪਤੀ-ਪਤਨੀ ਵਜੋਂ ਸਾਡੀ ਅਗਲੀ ਯਾਤਰਾ ਲਈ ਤੁਹਾਡੇ ਆਸ਼ੀਰਵਾਦ ਦੀ ਮੰਗ ਕਰਦੇ ਹਾਂ।’’

PunjabKesari

ਮਸ਼ਹੂਰ ਹਸਤੀਆਂ ਨੇ ਕੀਤੇ ਕੁਮੈਂਟ
ਮਸ਼ਹੂਰ ਹਸਤੀਆਂ ਨੇ ਕੁਮੈਂਟ ਬਾਕਸ ’ਚ ਜੋੜੇ ਨੂੰ ਵਧਾਈ ਦਿੱਤੀ ਹੈ। ਵਿਜੇ ਵਰਮਾ ਨੇ ਲਿਖਿਆ, ‘‘ਮੁਬਾਰਕਾਂ। ਬਹੁਤ ਸੁੰਦਰ।’’ ਵਿਸ਼ਾਲ ਡਡਲਾਨੀ ਨੇ ਲਿਖਿਆ, ‘‘ਤੁਸੀਂ ਦੋਵੇਂ ਬਹੁਤ ਖ਼ੂਬਸੂਰਤ ਲੱਗ ਰਹੇ ਹੋ। ਮੁਆਫ਼ ਕਰਨਾ ਮੈਂ ਉਥੇ ਨਹੀਂ ਆ ਸਕਿਆ। ਮੁਕਤੀ ਤੇ ਕੁਨਾਲ ਨੂੰ ਦੁਨੀਆ ਦੀਆਂ ਸਾਰੀਆਂ ਖ਼ੁਸ਼ੀਆਂ ਪ੍ਰਾਪਤ ਹੋਣ।’’ ਗਾਇਕਾ ਰਿਚਾ ਸ਼ਰਮਾ ਲਿਖਦੀ ਹੈ, ‘‘ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ।’’ ਇਨ੍ਹਾਂ ਤੋਂ ਇਲਾਵਾ ਆਯੂਸ਼ਮਾਨ ਖੁਰਾਣਾ, ਨਕੁਲ ਮਹਿਤਾ, ਮੌਨੀ ਰਾਏ, ਗੌਹਰ ਖ਼ਾਨ ਤੇ ਤ੍ਰਿਪਤੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News