ਫਿਲਮ ‘ਏ ਵੈਡਿੰਗ ਸਟੋਰੀ’ ਦਾ ਮੋਸ਼ਨ ਪੋਸਟਰ ਰਿਲੀਜ਼

Thursday, Aug 01, 2024 - 09:18 AM (IST)

ਫਿਲਮ ‘ਏ ਵੈਡਿੰਗ ਸਟੋਰੀ’ ਦਾ ਮੋਸ਼ਨ ਪੋਸਟਰ ਰਿਲੀਜ਼

ਮੁੰਬਈ- ਬਾਲੀਵੁੱਡ ਹਾਰਰ ਜਾਨਰ ਨੂੰ ਐਕਸਪਲੋਰ ਕਰਨ ਵਿਚ ਮਾਹਰ ਹੈ। ਇਸ ਬਹੁਤ ਪਸੰਦੀਦਾ ਜਾਨਰ ਵਿਚ ਨਵੀਨਤਮ ਜੋੜ ਅਭਿਨਵ ਪਾਰੀਕ ਦੁਆਰਾ ਨਿਰਦੇਸ਼ਿਤ ‘ਏ ਵੈਡਿੰਗ ਸਟੋਰੀ’ ਹੈ। ਫਿਲਮ 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦੇ ਮੋਸ਼ਨ ਪੋਸਟਰ ਨਾਲ ਪ੍ਰਸ਼ੰਸਕਾਂ ਨੂੰ ਰਹੱਸਮਈ ਦੁਨੀਆ ਦੀ ਡਰਾਉਣੀ ਝਲਕ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -ਤਾਮਿਲ ਫ਼ਿਲਮ ਇੰਡਸਟਰੀ ਦਾ ਫੈਸਲਾ, 1 ਨਵੰਬਰ ਤੋਂ ਨਵੀਆਂ ਫਿਲਮਾਂ ਬਣਾਉਣ 'ਤੇ ਪਾਬੰਦੀ

ਇਸ ਵਿਚ ਮੁਕਤੀ ਮੋਹਨ, ਵੈਭਵ ਤਤਵਾਦੀ, ਲਕਸ਼ਵੀਰ ਸਿੰਘ ਸਰਨ, ਮੋਨਿਕਾ ਚੌਧਰੀ, ਅਕਸ਼ੈ ਆਨੰਦ, ਡਾ. ਪਲੋਮ ਖੁਰਾਨਾ ਤੇ ਪੀਲੂ ਵਿਦਿਆਰਥੀ ਹਨ। ‘ਏ ਵੈਡਿੰਗ ਸਟੋਰੀ’ ਵਿਨੇ ਰੈੱਡੀ ਦੁਆਰਾ ਨਿਰਮਿਤ ਹੈ ਤੇ ਬਾਊਂਡਲੈਸ ਬਲੈਕਬਕ ਫਿਲਮਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਸ਼ੁਭੋ ਸ਼ੇਖਰ ਭੱਟਾਚਾਰੀਆ ਦੁਆਰਾ ਲਿਖੀ ਅਤੇ ਨਿਰਮਿਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News