''ਯਾਦਵ ਜੀ ਕੀ ਲਵ ਸਟੋਰੀ'' ਫ਼ਿਲਮ ''ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਪਟੀਸ਼ਨ ਕੀਤੀ ਖਾਰਜ
Wednesday, Feb 25, 2026 - 04:09 PM (IST)
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਫ਼ਿਲਮ ‘ਯਾਦਵ ਜੀ ਕੀ ਲਵ ਸਟੋਰੀ’ ਵਿਰੁੱਧ ਦਾਇਰ ਕੀਤੀ ਗਈ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਫ਼ਿਲਮ ਦੇ ਨਾਂ 'ਤੇ ਇਤਰਾਜ਼ ਜਤਾਉਂਦਿਆਂ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।
ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਯਾਨ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਫ਼ਿਲਮ ਦੇ ਨਾਂ ਵਿੱਚ ਅਜਿਹਾ ਕੋਈ ਵੀ ਸ਼ਬਦ ਜਾਂ ਵਿਸ਼ੇਸ਼ਣ ਨਹੀਂ ਵਰਤਿਆ ਗਿਆ, ਜਿਸ ਨਾਲ ਕਿਸੇ ਵਿਸ਼ੇਸ਼ ਭਾਈਚਾਰੇ ਦੀ ਅਕਸ ਨੂੰ ਠੇਸ ਪਹੁੰਚਦੀ ਹੋਵੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਫ਼ਿਲਮ ਦਾ ਨਾਂ ਕਿਸੇ ਵੀ ਤਰ੍ਹਾਂ ਯਾਦਵ ਭਾਈਚਾਰੇ ਦੀ ਨਕਾਰਾਤਮਕ ਤਸਵੀਰ ਪੇਸ਼ ਨਹੀਂ ਕਰਦਾ। ਇਹ ਪਟੀਸ਼ਨ ਵਕੀਲ ਆਫਤਾਬ ਅਲੀ ਖਾਨ ਰਾਹੀਂ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ
ਪਟੀਸ਼ਨ ਵਿਚ ਕਿਹਾ ਹੈ ਕਿ ਫਿਲਮ ਦਾ ਸਿਰਲੇਖ ਇਕ ਜਾਤੀ ਜਾਂ ਭਾਈਚਾਰੇ ਖਿਲਾਫ ਅਪਮਾਨਜਨਕ ਅਤੇ ਸਿੱਧੀ ਧਾਰਨਾ ਪੈਦਾ ਕਰਦਾ ਹੈ। ਪਟੀਸ਼ਨ ਵਿਚ ਦਲੀਲ ਦਿੱਤੀ ਗਈ ਸੀ ਕਿ ਫਿਲਮ ਦਾ ਨਾਂ ਯਾਦਵ ਭਾਈਚਾਰੇ ਨੂੰ 'ਲਵ ਸਟੋਰੀ' ਨਾਲ ਜੋੜਦਾ ਹੈ, ਜਿਸ ਦਾ ਸਬੰਧ ਅਨੈਤਿਕਤਾ ਦਿਖਾਉਣ ਵਾਲੇ ਗੈਰ-ਕਾਨੂੰਨੀ ਅਤੇ ਅਣਉਚਿਤ ਰਿਸ਼ਤੇ ਨਾਲ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਫਿਲਮ ਦਾ ਨਾਂ ਕਿਸੇ ਵੀ ਤਰ੍ਹਾਂ ਨਾਲ ਯਾਦਵ ਭਾਈਚਾਰੇ ਨੂੰ ਨਕਾਰਾਤਮਕ ਰੂਪ ਵਿਚ ਨਹੀਂ ਦਰਸਾਉਂਦਾ ਹੈ।
ਇਹ ਵੀ ਪੜ੍ਹੋ: ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ ਗੰਢ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
