ਅਰਜੁਨ ਕਪੂਰ ਨਾਲ ਬ੍ਰੇਕਅੱਪ ਮਗਰੋਂ ਮਲਾਇਕਾ ਨੇ ਸਾਂਝੀ ਕੀਤੀ ਪੋਸਟ

Tuesday, Sep 10, 2024 - 02:30 PM (IST)

ਅਰਜੁਨ ਕਪੂਰ ਨਾਲ ਬ੍ਰੇਕਅੱਪ ਮਗਰੋਂ ਮਲਾਇਕਾ ਨੇ ਸਾਂਝੀ ਕੀਤੀ ਪੋਸਟ

ਮੁੰਬਈ (ਬਿਊਰੋ) - ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਵਿਚਕਾਰ ਕੁਝ ਵੀ ਸਮਾਨ ਨਹੀਂ ਹੈ। ਦੋਵੇਂ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਮਲਾਇਕਾ ਅਤੇ ਅਰਜੁਨ, ਜੋ ਅਕਸਰ ਈਵੈਂਟਸ ਜਾਂ ਬਾਲੀਵੁੱਡ ਪਾਰਟੀਆਂ 'ਚ ਇਕੱਠੇ ਨਜ਼ਰ ਆਉਂਦੇ ਹਨ। ਇੱਕ ਇਵੈਂਟ 'ਚ ਇਕੱਠੇ ਹੋਣ ਤੋਂ ਬਾਅਦ ਵੀ ਅਜਨਬੀ ਲੱਗਦੇ ਹਨ। ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਦੋਵਾਂ ਵਿਚਾਲੇ ਕੀ ਹੋਇਆ। ਮਹੀਨਿਆਂ ਬਾਅਦ ਵੀ ਇਹ ਸਵਾਲ ਬਰਕਰਾਰ ਹੈ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ

ਹਾਲ ਹੀ 'ਚ ਮਲਾਇਕਾ ਨੇ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਲੋਕਾਂ ਨੂੰ ਕਿਸ ਵੱਲ ਧਿਆਨ ਦੇਣ ਦੀ ਲੋੜ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜੋ ਕਦੇ ਇਕੱਠੇ ਨਜ਼ਰ ਆਉਂਦੇ ਸਨ, ਅੱਜ ਪੂਰੀ ਤਰ੍ਹਾਂ ਵੱਖ ਹੋ ਗਏ ਹਨ। ਮਲਾਇਕਾ ਅਰਜੁਨ ਤੋਂ 10 ਸਾਲ ਵੱਡੀ ਹੈ। ਪ੍ਰਸ਼ੰਸਕ ਮੰਨ ਰਹੇ ਹਨ ਕਿ ਸ਼ਾਇਦ ਇਹੀ ਵਜ੍ਹਾ ਹੈ ਕਿ ਦੋਵੇਂ ਵਿਆਹ ਦੇ ਬੰਧਨ ‘ਚ ਨਹੀਂ ਬੱਝੇ ਅਤੇ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ। ਜਿੱਥੇ ਦੋਵੇਂ ਹੁਣ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਰਹੇ ਹਨ, ਉਥੇ ਹੀ ਮਲਾਇਕਾ ਦੀ ਤਾਜ਼ਾ ਪੋਸਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

PunjabKesari

ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ, ਜੋ ਸ਼ਲਾਘਾ ਦੇ ਹੱਕਦਾਰ ਹਨ ਅਤੇ ਜੋ ਕਿਸੇ ਦੇ ਦਿਲ 'ਚ ਇਕ ਖ਼ਾਸ ਜਗ੍ਹਾ ਦੇ ਹੱਕਦਾਰ ਹਨ। ਉਨ੍ਹਾਂ ਨੇ ਲਿਖਿਆ- ''ਹਮੇਸ਼ਾ ਉਨ੍ਹਾਂ ਲੋਕਾਂ ਵੱਲ ਧਿਆਨ ਦਿਓ ਜੋ ਤੁਹਾਡੀ ਖੁਸ਼ੀ ਨਾਲ ਖੁਸ਼ ਹਨ ਅਤੇ ਤੁਹਾਡੇ ਉਦਾਸੀ ਤੋਂ ਦੁਖੀ ਹਨ। ਉਹ ਉਹ ਹਨ, ਜੋ ਤੁਹਾਡੇ ਦਿਲ 'ਚ ਇੱਕ ਵਿਸ਼ੇਸ਼ ਸਥਾਨ ਦੇ ਹੱਕਦਾਰ ਹਨ। ਹਾਲਾਂਕਿ ਮਲਾਇਕਾ ਨੇ ਕੈਪਸ਼ਨ 'ਚ ਕੁਝ ਵੀ ਨਹੀਂ ਕਿਹਾ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਉਹ ਅਰਜੁਨ ਕਪੂਰ ਨਾਲ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਮਲਾਇਕਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਪੋਸਟ ਤੋਂ ਕਾਫੀ ਨਾਰਾਜ਼ ਹੋ ਰਹੇ ਹਨ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਦੱਸਣਯੋਗ ਹੈ ਕਿ ਮਲਾਇਕਾ ਅਤੇ ਅਰਜੁਨ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਨੂੰ ਉਸ ਸਮੇਂ ਹੋਰ ਹਵਾ ਮਿਲੀ ਜਦੋਂ ਮਲਾਇਕਾ ਅੱਧੀ ਰਾਤ ਨੂੰ ਉਨ੍ਹਾਂ ਦੇ ਜੁਹੂ ਸਥਿਤ ਘਰ 'ਚ ਆਯੋਜਿਤ ਅਰਜੁਨ ਦੇ ਜਨਮਦਿਨ ਸਮਾਰੋਹ 'ਚ ਸ਼ਾਮਲ ਨਹੀਂ ਹੋਈ। ਬਾਅਦ 'ਚ ਜਦੋਂ ਇੱਕ ਇਵੈਂਟ 'ਚ ਇੱਕ ਦੂਜੇ ਨੂੰ ਨਜ਼ਰਅੰਦਾਜ਼ ਕਰਦੇ ਦੇਖਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News