''ਮੁਫਾਸਾ: ਦਿ ਲਾਇਨ ਕਿੰਗ'' ਦਾ ਟਰੇਲਰ ਰਿਲੀਜ਼, ਇਸ ਸੁਪਰਸਟਾਰ ਨੇ ਦਿੱਤੀ ਫ਼ਿਲਮ ''ਚ ਸ਼ੇਰ ਨੂੰ ਆਵਾਜ਼

Monday, Aug 26, 2024 - 04:14 PM (IST)

''ਮੁਫਾਸਾ: ਦਿ ਲਾਇਨ ਕਿੰਗ'' ਦਾ ਟਰੇਲਰ ਰਿਲੀਜ਼, ਇਸ ਸੁਪਰਸਟਾਰ ਨੇ ਦਿੱਤੀ ਫ਼ਿਲਮ ''ਚ ਸ਼ੇਰ ਨੂੰ ਆਵਾਜ਼

ਮੁੰਬਈ (ਬਿਊਰੋ) : ਪੂਰੇ ਭਾਰਤ ਵਿਚ ਇਸ ਸਮੇਂ ਤੇਲਗੂ ਫ਼ਿਲਮਾਂ ਦਾ ਪੂਰਾ ਕ੍ਰੇਜ਼ ਹੈ। ਇਸ ਸਮੇਂ ਫ਼ਿਲਮ 'ਮੁਫਾਸਾ: ਦਿ ਲਾਇਨ ਕਿੰਗ' ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਇਸ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋਇਆ ਹੈ ਕਿ ਜੋ ਕਿ ਸਭ ਦਾ ਧਿਆਨ ਖਿੱਚ ਰਿਹਾ ਹੈ। ਕੀ ਤੁਹਾਨੂੰ ਪਤਾ ਹੈ ਕਿ ਸੁਪਰਸਟਾਰ ਮਹੇਸ਼ ਬਾਬੂ ਨੇ ਇਸ ਫ਼ਿਲਮ ਲਈ ਤੇਲਗੂ ਵਿਚ ਆਪਣੀ ਆਵਾਜ਼ ਦਿੱਤੀ ਹੈ। ਇਹ ਫ਼ਿਲਮ 'ਮੁਫਾਸਾ: ਦਿ ਲਾਇਨ ਕਿੰਗ' ਹੈ। ਫ਼ਿਲਮ ਦੀ ਟੀਮ ਨੇ ਹਾਲ ਹੀ ਵਿਚ ਇਸ ਦਾ ਅਧਿਕਾਰਤ ਐਲਾਨ ਵੀ ਕੀਤਾ ਸੀ। ਮਹੇਸ਼ ਬਾਬੂ ਨੇ ਫ਼ਿਲਮ ਦੇ ਮੁੱਖ ਕਿਰਦਾਰ ਮੁਫਾਸਾ ਨੂੰ ਆਪਣੀ ਆਵਾਜ਼ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

ਹਾਲ ਹੀ 'ਚ ਇਸ ਦਾ ਤੇਲਗੂ ਟ੍ਰੇਲਰ ਰਿਲੀਜ਼ ਹੋਇਆ ਹੈ ਅਤੇ ਇਹ ਪ੍ਰਭਾਵਸ਼ਾਲੀ ਹੈ। ਫ਼ਿਲਮ ਦੇ ਸ਼ਾਨਦਾਰ ਵਿਜ਼ੁਅਲਸ ਪ੍ਰਸ਼ੰਸਕਾਂ ਨੂੰ ਕਾਫ਼ੀ ਖਿੱਚਦੇ ਹਨ। ਕੈਲਵਿਨ ਹੈਰੀਸਨ ਜੂਨੀਅਰ, ਆਰੋਨ ਸਟੋਨ ਅਤੇ ਹੋਰਾਂ ਨੇ ਫ਼ਿਲਮ ਵਿਚ ਕੰਮ ਕੀਤਾ। ਵੱਡੇ ਬਜਟ ਨਾਲ ਬਣ ਰਹੀ ਇਹ ਫ਼ਿਲਮ 20 ਦਸੰਬਰ ਨੂੰ ਕ੍ਰਿਸਮਸ ਦੇ ਤੋਹਫੇ ਵਜੋਂ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਸਟਾਰ ਮਹੇਸ਼ ਬਾਬੂ ਨੇ ਮੁਫਾਸਾ ਨੂੰ ਆਵਾਜ਼ ਦੇਣ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ, "ਮੈਂ ਤੇਲਗੂ ਵਿਚ ਮੁਫਾਸਾ ਲਈ ਵਾਇਸ ਓਵਰ ਕਰ ਕੇ ਬਹੁਤ ਖੁਸ਼ ਹਾਂ। ਮੈਂ ਇਸ ਕਲਾਸਿਕ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਇਸ ਲਈ ਇਹ ਮੇਰੇ ਲਈ ਬਹੁਤ ਖ਼ਾਸ ਹੈ।"

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਹਿੰਦੀ ਸੰਸਕਰਣ ਵਿਚ 'ਮੁਫਾਸਾ' ਦੀ ਭੂਮਿਕਾ ਸ਼ਾਹਰੁਖ ਖ਼ਾਨ ਦੁਆਰਾ, ਖਾਨ ਦੇ ਛੋਟੇ ਬੇਟੇ ਅਬਰਾਮ ਨੇ ਨੌਜਵਾਨ 'ਮੁਫਾਸਾ' ਦੀ ਭੂਮਿਕਾ ਨਿਭਾਈ ਸੀ ਅਤੇ ਸਿੰਬਾ ਦੀ ਭੂਮਿਕਾ ਸ਼ਾਹਰੁਖ ਦੇ ਵੱਡੇ ਬੇਟੇ ਆਰੀਅਨ ਖ਼ਾਨ ਦੁਆਰਾ ਨਿਭਾਈ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News