''2.0'' ਵਿਚ ''ਵਿਗਿਆਨੀ ਰਿਚਰਡ'' ਦਾ ਕਿਰਦਾਰ ਨਿਭਾਉਣਗੇ ਅਕਸ਼ੈ, ਦੇਖੋ ਹੈਰਾਨੀਜਨਕ (ਤਸਵੀਰਾਂ) !

03/24/2016 9:14:09 AM

ਮੁੰਬਈ : ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ, ਰਜਨੀਕਾਂਤ ਅਭਿਨੀਤ ਵਿਗਿਆਨੀ ਥ੍ਰਿਲਰ ਫਿਲਮ ''2.0'' ਨਾਲ ਤਾਮਿਲ ਸਿਨੇਮਾ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਵਿਚ ਉਹ ਇਕ ਵਿਗਿਆਨੀ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਅਕਸ਼ੈ ''ਵਿਗਿਆਨੀ ਰਿਚਰਡ'' ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਸ ਭੂਮਿਕਾ ਲਈ ਆਪਣੇ ਹੁਲੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਕ ਵਿਗਿਆਨੀ ਦੇ ਪਹਿਰਾਵੇ ਵਿਚ ਅਕਸ਼ੈ ਦੀਆਂ ਤਸਵੀਰਾਂ ਬੁੱਧਵਾਰ ਨੂੰ ਆਨਲਾਈਨ ਜਾਰੀ ਹੋ ਗਈਆਂ ਹਨ। ਫਿਲਮ ਦੇ ਨਿਰਮਾਤਾਵਾਂ ਲਈ ਇਹ ਬੇਹੱਦ ਹੈਰਾਨੀਜਨਕ ਤਸਵੀਰਾਂ ਸਨ।


Related News