ਸੁਪਰਸਟਾਰ ਅਕਸ਼ੈ ਕੁਮਾਰ ਦੀ ਫ਼ਿਲਮ ''ਸਿਰਫਿਰਾ'' ਦਾ ਦੂਜਾ ਪੋਸਟਰ ਹੋਇਆ ਰਿਲੀਜ਼

06/18/2024 11:40:43 AM

ਮੁੰਬਈ- ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀਆਂ ਫਿਲਮਾਂ ਬੈਕ ਟੂ ਬੈਕ ਬਾਕਸ ਆਫਿਸ 'ਤੇ ਫਲਾਪ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਉਸ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ  'ਬੜੇ ਮੀਆਂ ਛੋਟੋ ਮੀਆਂ ਨੇ ' ਨੇ ਸਿਨੇਮਾਘਰਾਂ  'ਚ ਕੁਸ਼ ਖਾਸ ਕਮਾਲ ਨਹੀਂ ਕੀਤਾ। ਹੁਣ ਅਕਸ਼ੈ ਕੁਮਾਰ ਨੇ ਆਉਣ ਵਾਲੀ ਫ਼ਿਲਮ  'ਸਿਰਫਿਰੇ ' ਨੂੰ ਲੈ ਕੇ ਸੁਰਖੀਆਂ  'ਚ ਬਣੇ ਹੋਏ ਹਨ। 18 ਜੂਨ ਯਾਨੀ ਅੱਜ ਫ਼ਿਲਮ ਦਾ ਟ੍ਰੇਲਰ ਲਾਂਚ ਹੋਣ ਵਾਲਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਫ਼ਿਲਮ 'ਸਿਰਫਿਰਾ' ਦਾ ਨਵਾਂ ਪੋਸਟਰ ਜਾਰੀ ਕਰਕ ਫੈਨਜ਼ ਦੇ ਉਤਸ਼ਾਰ ਨੂੰ ਹੋਰ ਵਧਾ ਦਿੱਤਾ ਹੈ।

 

ਅਕਸ਼ੈ ਕੁਮਾਰ ਨੇ ਫ਼ਿਲਮ  'ਸਿਰਫਿਰੇ ' ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਆਪਣੇ ਐਕਸ ਅਕਾਊਂਟ  'ਤੇ ਲਿਖਿਆ  'ਪਹਿਲਾਂ ਕਦਮ ਆਪਣੇ ਸੁਪਨਿਆਂ ਵੱਲ'। 'ਸਿਰਫਿਰਾ' ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। 'ਸਿਰਫਿਰਾ' ਫ਼ਿਲਮ 12 ਜੁਲਾਈ ਨੂੰ ਸਿਨਮੇਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਦੱਸ ਦਈਏ ਕਿ ਸਟਾਰਰ ਫ਼ਿਲਮ ਸੁਪਰਸਟਾਰ ਸੂਰਿਆ ਦੀ ਫ਼ਿਲਮ 'ਸੇਰਾਰਈ ਪੋਟਰੂ' ਦਾ ਆਫਿਸ਼ਿਅਲ ਹਿੰਦੀ ਰਿਮੇਕ ਹੈ।

ਇਹ ਖ਼ਬਰ ਵੀ ਪੜ੍ਹੋ- ਅਵਿਕਾ ਗੌਰ ਦਾ ਬਾਡੀਗਾਰਡ ਨੇ ਕੀਤਾ ਸੀ ਜਿਨਸੀ ਸ਼ੋਸ਼ਣ, ਹੋਇਆ ਖੁਲਾਸਾ

ਫ਼ਿਲਮ   'ਸਿਰਫਿਰਾ' 'ਚ ਪਰੇਸ਼ ਰਾਵਲ, ਰਾਧਿਕਾ ਮਦਾਨ ਅਤੇ ਸੀਮਾ ਬਿਸਵਾਸ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਸੁਧਾ ਕੋਂਗਾਰਾ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਸੁਧਾ ਅਤੇ ਸ਼ਾਲਿਨੀ ਊਸ਼ਾਦੇਵੀ ਵੱਲੋਂ ਲਿਖਿਤ, ਪੂਜਾ ਤੋਲਾਨੀ ਦੇ ਡਾਇਲੋਗ ਅਤੇ ਜੀ. ਵੀ. ਪ੍ਰਕਾਸ਼ ਕੁਮਾਰ ਦੇ ਮਿਊਜਿਕ ਨਾਲ  'ਸਿਰਫਿਰਾ ' ਦਾ ਨਿਰਮਾਣ ਅਰੁਣਾ ਭਾਟੀਆ (ਕੇਪ ਆਫ ਗੁਡ ਫਿਲਮਸ), ਸਾਊਥ ਸੁਪਰ ਸਟਾਰ ਸੂਰਿਆ ਅਤੇ ਜੋਤਿਕਾ (2ਡੀ ਐਂਟਰਟੇਨਮੈਂਟ) ਤੇ ਬਿਕਰਮ ਮਲਹੋਤਰਾ ਅਬੁੰਦੰਤੀਆ ਐਂਟਰਟੇਨਰ ਵੱਲੋਂ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


DILSHER

Content Editor

Related News