ਬਿਧੀਪੁਰ ਫਾਟਕ ਨੇੜੇ ਹੋਏ ਦੋਹਰੇ ਕਤਲ ਕਾਂਡ ''ਚ ਜ਼ੋਮੈਟੋ ਦੇ 4 ਲੜਕੇ ਗ੍ਰਿਫ਼ਤਾਰ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
Saturday, Jun 08, 2024 - 05:41 PM (IST)
ਜਲੰਧਰ (ਮਾਹੀ)- ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪੁਰਾਣੀ ਜੀ. ਟੀ. ਰੋਡ ਨੇੜੇ ਖਾਲੀ ਪਲਾਟ ’ਚ 2 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਸਬੰਧੀ ਜਲੰਧਰ ਦਿਹਾਤ ਪੁਲਸ ਨੇ ਅੰਨ੍ਹੇ ਦੋਹਰੇ ਕਤਲ ਕਾਂਡ ਨੂੰ ਤਕਨੀਕੀ ਜਾਂਚ ਦੇ ਆਧਾਰ ’ਤੇ ਟਰੇਸ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੂਤਰਾਂ ਨੇ ਦੱਸਿਆ ਕੀ ਪੁਲਸ ਨੇ ਜ਼ੋਮੈਟੋ ਦੇ 4 ਲੜਕਿਆਂ ਨੂੰ ਕਾਬੂ ਕੀਤਾ ਹੈ, ਜਦਕਿ 2 ਤੋਂ 3 ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਦਿਹਾਤੀ ਪੁਲਸ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਨਸਨੀਖੇਜ਼ ਘਟਨਾ ਦਾ ਖ਼ੁਲਾਸਾ ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਫੜੇ ਗਏ ਜ਼ੋਮੈਟੋ ਵਾਲੇ ਲੜਕੇ ਨੇ ਪੁਲਸ ਸਾਹਮਣੇ ਕਬੂਲ ਕੀਤਾ ਹੈ ਕਿ ਇਹ ਦੋਵੇਂ ਲੁਟੇਰੇ ਲਗਾਤਾਰ ਜ਼ੋਮੈਟੋ ਅਤੇ ਸਵਿਗੀ ਵਾਲੇ ਲੜਕਿਆਂ, ਖ਼ਾਸ ਕਰਕੇ ਰਾਤ ਦੀ ਡਿਊਟੀ ’ਤੇ ਜਾਣ ਵਾਲੇ ਲੜਕਿਆਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ-ਖੋਹਾਂ ਕਰਦੇ ਸਨ। ਉਨ੍ਹਾਂ ਕੋਲੋਂ ਨਕਦੀ ਅਤੇ ਮੋਬਾਇਲ ਫੋਨ ਖੋਹਿਆ ਕਰਦੇ ਸਨ। ਇਸ ਮਾਮਲੇ ਨੂੰ ਲੈ ਕੇ ਦੋਵਾਂ ਕੰਪਨੀਆਂ ਦੇ ਡਿਲਿਵਰੀ ਬੁਆਏਜ਼ ਨੇ ਇਨ੍ਹਾਂ ਲੁਟੇਰਿਆਂ ਨੂੰ ਸਬਕ ਸਿਖਾਉਣ ਦਾ ਫ਼ਾਸਲਾ ਕੀਤਾ ਸੀ।
ਸੂਤਰਾਂ ਮੁਤਾਬਕ ਘਟਨਾ ਵਾਲੀ ਰਾਤ ਉਕਤ ਲੁਟੇਰਿਆਂ ਨੇ ਜ਼ੋਮੈਟੋ ਦੇ 2 ਲੜਕਿਆਂ ਨੂੰ ਲੁੱਟਿਆ ਸੀ, ਜਿਸ ਤੋਂ ਬਾਅਦ ਜ਼ੋਮੈਟੋ ਲੜਕੇ ਵੱਲੋਂ ਬਣਾਏ ਗਏ ਨਿੱਜੀ ਗਰੁੱਪ ’ਚ ਮੈਸੇਜ ਪਾ ਦਿੱਤਾ ਗਿਆ ਸੀ ਕਿ ਅੱਜ ਫਿਰ ਲੁੱਟ ਦੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਦੋਵਾਂ ਕੰਪਨੀਆਂ ਦੇ ਡਿਲਿਵਰੀ ਬੁਆਏਜ਼ ਲੁਟੇਰਿਆਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਨੂੰ ਲੱਭਣ ਲਈ ਨਿਕਲੇ। ਉਧਰ, ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਡਿਲਿਵਰੀ ਬੁਆਏਜ਼ ਨੇ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ’ਚ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਦੋਵਾਂ ਲੁਟੇਰਿਆਂ ਨੂੰ ਇਕ ਟੀਮ ਨੇ ਕਾਬੂ ਕਰ ਲਿਆ ਅਤੇ ਦੋਵਾਂ ਲੁਟੇਰਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤਾਂ ਜਵਾਬੀ ਕਾਰਵਾਈ ’ਚ ਡਿਲਿਵਰੀ ਬੁਆਏਜ਼ ਨੇ ਵੀ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ
ਇਸ ਸਬੰਧੀ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਦੇ ਸਾਹਮਣੇ ਇਹ ਮਾਮਲਾ ਅੰਨ੍ਹੇ ਕਤਲ ਦਾ ਸੀ। ਹਾਲਾਂਕਿ ਪੁਲਸ ਟੀਮਾਂ ਨੇ 300 ਤੋਂ ਵੱਧ ਸੀ. ਸੀ. ਟੀ. ਵੀ. ਕੈਮਰਿਆਂ ਦੀ ਤਲਾਸ਼ੀ ਲਈ ਅਤੇ ਜ਼ੋਮੈਟੋ ਬੁਆਏਜ਼ ਦੇ ਮੋਬਾਇਲ ਫੋਨਾਂ ਦੀ ਲੋਕੇਸ਼ਨ, ਕਾਲ ਡਿਟੇਲ ਅਤੇ ਕਾਲ ਡੰਪ ਨੂੰ ਇਕੱਠਾ ਕੀਤਾ ਗਿਆ, ਜਿਸ ’ਚੋਂ 7 ਤੋਂ ਵੱਧ ਜ਼ੋਮੈਟੋ ਲੜਕਿਆਂ ਦੀ ਲੋਕੇਸ਼ਨ ਅਤੇ ਕਾਲ ਡੰਪ ਮੌਕੇ ’ਤੇ ਮਿਲੇ ਹਨ। ਹਾਲਾਂਕਿ 2 ਤੋਂ 3 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਅੰਕੁਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਦੇਰ ਰਾਤ ਨੂੰ ਕਿਸੇ ਵੀ ਅਣਜਾਨ ਵਿਅਕਤੀ ਨਾਲ ਨਾ ਤਾਂ ਬਾਹਰ ਜਾਓ ਅਤੇ ਨਾ ਹੀ ਕੁਝ ਅਜਿਹਾ ਸਾਮਾਨ ਉਸ ਕੋਲੋਂ ਮੰਗਵਾਓ ਕਿ ਬਾਅਦ ’ਚ ਪਛਤਾਉਣਾ ਪੈ ਜਾਵੇ।
ਇਹ ਵੀ ਪੜ੍ਹੋ- ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ’ਚ ਮਚੇਗਾ ਘਮਸਾਨ, ਕਈ ਆਗੂਆਂ ਨੇ ਖਿੱਚੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।