ਓਰੀ ਨੇ ਦਿਖਾਈ ਅੰਬਾਨੀ ਦੀ ਲਗਜ਼ਰੀ ਕਰੂਜ਼ ਪਾਰਟੀ ਦੀ ਪਹਿਲੀ ਝਲਕ, ਦੇਖੋ ਤਸਵੀਰਾਂ

05/29/2024 12:56:56 PM

ਇੰਟਰਨੈਸ਼ਨਲ ਡੈਸਕ- ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੇਂਟ ਦੀ ਪ੍ਰੀ-ਵੇਡਿੰਗ ਸੇਲਿਬ੍ਰੇਸ਼ਨ ਦੀ ਸ਼ੁਰੂਆਤ ਅੱਜ 29 ਮਈ ਤੋਂ ਹੋ ਰਹੀ ਹੈ ਅਤੇ ਇਸ ਦੂਜੇ ਪ੍ਰੀ-ਵੈਡਿੰਗ ਸਮਾਗਮਾਂ ਦੀ ਕਾਫੀ ਦਿਨਾਂ ਤੋਂ ਚਰਚਾ ਹੋ ਰਹੀ ਹੈ। ਇਸ ਪ੍ਰੀ-ਵੇਡਿੰਗ ਸੇਲਿਬ੍ਰੇਸ਼ਨ 'ਚ ਕਈ ਸਿਤਾਰੇ ਅਤੇ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਲਗਜ਼ਰੀ ਕਰੂਜ਼ ਪਾਰਟੀ 29 ਮਈ ਤੋਂ 1 ਜੂਨ ਤੱਕ ਚੱਲੇਗੀ। ਅੱਜ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਫੰਕਸ਼ਨ ਦੀ ਪਹਿਲੀ ਸ਼ੁਰੂਆਤੀ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਸ ਇਵੈਂਟ 'ਚ ਸ਼ਾਮਲ ਹੋਣ ਪੁੱਜੇ ਓਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਓਰੀ ਅੰਬਾਨੀ ਪਰਿਵਾਰ ਦੇ ਬਹੁਤ ਕਰੀਬ ਹੈ।

PunjabKesari

ਦੱਸ ਦਈਏ ਕਿ ਯੂਰਪ ਟ੍ਰਿਪ ਲਈ ਨਿਕਲਦੇ ਹੋਏ ਓਰੀ ਪੈਪਰਾਜੀ ਦੇ ਕੈਮਰਿਆਂ 'ਚ ਮੁੰਬਈ ਏਅਰਪੋਰਟ 'ਤੇ ਕੈਪਚਰ ਹੋਏ ਹਨ।ਇਸ ਸਮੇਂ ਅੰਬਾਨੀ ਦੇ ਇਸ ਲਗਜ਼ਰੀ ਪਾਰਟੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਓਰੀ ਨੇ ਕਰੂਜ਼ ਅਤੇ ਬੀਚ ਦੀਆਂ ਕੁਝ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ ਜੋ ਪੋਏਟੋ ਇਟਲੀ ਅਤੇ ਸਾਰਡਿਨੀਆ ਦੀਆਂ ਹਨ। ਓਰੀ ਨੇ ਆਪਣੇ ਰੂਮ ਦੀ ਵੀ ਝਲਕ ਦਿਖਾਈ ਹੈ।

PunjabKesari

ਓਰੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਹ ਸਾਰੀ ਝਲਕੀਆਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਸ ਨੇ ਕਰੂਜ਼ 'ਚ ਆਪਣੇ ਕਮਰੇ ਤੋਂ ਝਾਂਕਦੇ ਹੋਏ ਸਮੰਦਰ ਦੀ ਇਸ ਤਸਵੀਰ ਨੂੰ ਕੈਪਚਰ ਕੀਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਸ ਕਰੂਜ਼ ਦੀ ਇੱਕ ਵੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ  'ਚ ਕੁਝ ਪਟਾਕੇ ਚਲਦੇ ਦਿਖਾਈ ਦੇ ਰਹੇ ਹਨ।  ਓਰੀ ਨੇ ਕਰੂਜ਼ ਦੇ ਅੰਦਰ ਦਾ ਇੱਕ-ਇੱਕ ਕੋਨਾ ਵੀ ਦਿਖਾਇਆ ਹੈ।


Anuradha

Content Editor

Related News