ਅਦਾਕਾਰਾ ਤਮੰਨਾ ਭਾਟੀਆ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ, ਦੇਖੋ ਤਸਵੀਰਾਂ
Wednesday, May 29, 2024 - 03:02 PM (IST)

ਮੁੰਬਈ (ਬਿਊਰੋ): ਤਮੰਨਾ ਭਾਟੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲੇਟੈਸਟ ਫੋਟੋਜ਼ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਧੋਤੀ 'ਤੇ ਬ੍ਰਾਊਨ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ।
ਦੱਸ ਦਈਏ ਕਿ ਤਮੰਨਾ ਭਾਟੀਆ ਨੇ ਲੇਟੈਸਟ ਲੁੱਕ 'ਚ ਬ੍ਰਾਊਨ ਕਲਰ ਦੇ ਕ੍ਰੌਪ ਟਾਪ ਨਾਲ ਬਲੇਜ਼ਰ ਕੈਰੀ ਕੀਤਾ ਹੋਇਆ ਹੈ।
ਅਦਾਕਾਰਾ ਦੇ ਟਾਪ ਅਤੇ ਬਲੇਜ਼ ਦੇ ਕਾਲਰ 'ਤੇ ਖਾਸ ਤੌਰ 'ਤੇ ਗੋਲਡਨ ਡਿਜ਼ਾਈਨ ਦੇਖਣ ਨੂੰ ਮਿਲ ਰਿਹਾ ਹੈ। ਤਮੰਨਾ ਨੇ ਸਟਾਈਲ ਟਾਪ ਅਤੇ ਬਲੇਜ਼ਰ ਦੇ ਨਾਲ ਲਾਈਟ ਕਲਰ 'ਤੇ ਗੋਲਡਨ ਵਰਕ ਵਾਲੀ ਧੋਤੀ ਕੈਰੀ ਕੀਤੀ ਹੋਈ ਹੈ। ਉਸ ਨੇ ਆਪਣੇ ਆਊਟ ਫਿੱਟ ਨਾਲ ਗੋਲਡਨ ਹਾਈ ਹੀਲਸ ਕੈਰੀ ਕੀਤੀ ਹੋਈ ਹੈ ਅਤੇ ਬ੍ਰਾਊਨ ਲਿਪਸ਼ੇਡ ਲਗਾਇਆ ਹੋਇਆ ਹੈ। ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਟ੍ਰੈਟ ਲੁੱਕ 'ਚ ਓਪਨ ਛੱਡਿਆ ਹੋਇਆ ਹੈ।
ਦੱਸਣਯੋਗ ਹੈ ਕਿ ਤਮੰਨਾ ਭਾਟੀਆ ਬਾਲੀਵੁੱਡ ਦੇ ਨਾਲ-ਨਾਲ ਸਾਊਥ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਰਹੀ ਹੈ। ਤਮੰਨਾ ਭਾਟੀਆ 'ਲਸਟ ਸਟੋਰੀਜ਼ 2', 'ਜੇਲਰ', 'ਬਬਲੀ ਬਾਉਂਸਰ', 'ਭੋਲਾ ਸ਼ੰਕਰ', 'ਬਾਹੂਬਲੀ1 ਅਤੇ 'ਬਾਹੂਬਲੀ 2' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।