ਯੇ ਹੈ ਮੁਹੱਬਤੇਂ'' ਦੀ ਫੇਮਸ ਅਦਾਕਾਰਾ ਨੇ ਖਰੀਦਿਆ ਆਪਣੇ ਸਪਨਿਆਂ ਦਾ ਘਰ, ਦੇਖੋ ਤਸਵੀਰਾਂ

06/14/2024 1:19:04 PM

ਮੁੰਬਈ-  ਅਦਾਕਾਰਾ ਅਦਿਤੀ ਭਾਟੀਆ ਨੇ ਹਿੱਟ ਡੇਲੀ ਸੋਪ 'ਯੇ ਹੈ ਮੁਹੱਬਤੇਂ' 'ਚ 'ਰੂਹੀ ਭੱਲਾ' ਦੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ 'ਚ ਦਿਵਯੰਕਾ ਤ੍ਰਿਪਾਠੀ ਅਤੇ ਕਰਨ ਪਟੇਲ ਮੁੱਖ ਭੂਮਿਕਾਵਾਂ 'ਚ ਸਨ। 24 ਸਾਲ ਦੀ ਅਦਿਤੀ ਨੇ ਆਪਣੇ ਕੰਮ ਅਤੇ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ।

PunjabKesari

ਉਹ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਦਾ ਵੀ ਹਿੱਸਾ ਰਹੀ ਹੈ। ਇਸ ਤੋਂ ਇਲਾਵਾ ਅਦਿਤੀ ਦੀ 6.4 ਮਿਲੀਅਨ ਫਾਲੋਅਰਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

PunjabKesari

ਅਦਾਕਾਰਾ ਅਦਿਤੀ ਭਾਟੀਆ ਨੇ ਹਾਲ ਹੀ 'ਚ ਸਪਨੋਂ ਦੀ ਨਗਰੀ ਮੁੰਬਈ 'ਚ ਆਪਣਾ ਨਵਾਂ ਘਰ ਖਰੀਦਿਆ ਹੈ। ਅਦਾਕਾਰਾ ਨੇ ਆਪਣੇ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਖ਼ਾਸ ਦਿਨ ਦੇ ਮੌਕੇ 'ਤੇ ਅਦਿਤੀ ਨੇ ਹਲਕੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਸੀ, ਜਿਸ 'ਤੇ ਕਢਾਈ ਦਾ ਕੰਮ ਸੀ।

PunjabKesari

ਉਸ ਨੇ ਨਵੇਂ ਘਰ ਦੇ ਅੰਦਰ ਵੀ ਇੱਕ ਝਲਕ ਦਿਖਾਈ ਹੈ।ਉਸ ਨੇ ਆਪਣੀ ਮਾਂ ਨਾਲ ਪੂਜਾ ਅਰਚਨਾ ਕੀਤੀ। ਇਸ ਪੂਜਾ 'ਚ ਫੈਮਿਲੀ ਮੈਂਬਰ ਦੇ ਨਾਲ-ਨਾਲ ਕੁਝ ਦੋਸਤ ਵੀ ਸ਼ਾਮਲ ਸਨ। ਫੈਨਜ਼ ਅਤੇ ਟੀ.ਵੀ. ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ।

PunjabKesari

PunjabKesari


Harinder Kaur

Content Editor

Related News