ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦਾ ਬੇਟਾ ਹੋਇਆ ਗ੍ਰੈਜੁਏਟ, ਦੇਖੋ ਤਸਵੀਰਾਂ

05/28/2024 2:52:44 PM

ਮੁੰਬਈ (ਬਿਊਰੋ): ਸੁਪਰਸਟਾਰ ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦੇ ਵੱਡੇ ਬੇਟੇ ਰੇਹਾਨ ਨੇ ਗ੍ਰੈਜੂਏਸ਼ਨ ਕਰ ਲਈ ਹੈ। ਹਾਲ ਹੀ ਵਿੱਚ, ਉਸਦਾ ਗ੍ਰੈਜੂਏਸ਼ਨ ਸਮਾਰੋਹ ਕਾਲਜ 'ਚ ਹੋਇਆ, ਜਿੱਥੇ ਰਿਤਿਕ ਅਤੇ ਸੁਜ਼ੈਨ ਇਸ ਮੌਕੇ 'ਤੇ ਇਕੱਠੇ ਹੋਏ। ਇਸ ਦੌਰਾਨ ਰੇਹਾਨ ਦਾ ਛੋਟਾ ਭਰਾ ਰੇਦਾਨ ਵੀ ਨਜ਼ਰ ਆਇਆ। ਸੁਜ਼ੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੈਜੂਏਸ਼ਨ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Sussanne Khan (@suzkr)

style="text-align: justify;"> 

 

ਵੀਡੀਓ ਪੋਸਟ ਕਰਦੇ ਹੋਏ ਸੁਜ਼ੈਨ ਖਾਨ ਨੇ ਲਿਖਿਆ, 'ਕੋਈ ਨਹੀਂ ਜਾਣਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਰਸਤੇ 'ਤੇ ਹਾਂ। ਵਧਾਈਆਂ ਰੇਹਾਨ, ਤੁਸੀਂ ਮੇਰੀ ਤਾਕਤ ਹੋ। ਮੈਂ ਹਰ ਰੋਜ਼ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਦੀ ਹਾਂ ਅਤੇ ਮੈਨੂੰ ਤੁਹਾਡੀ ਮਾਂ ਹੋਣ 'ਤੇ ਮਾਣ ਹੈ। ਇਹ ਤੁਹਾਡੇ ਜੀਵਨ ਦੇ ਸਭ ਤੋਂ ਵਧੀਆ ਦਿਨਾਂ ਦੀ ਸ਼ੁਰੂਆਤ ਹੈ।

PunjabKesari
ਵੀਡੀਓ 'ਚ ਰੇਹਾਨ ਆਪਣੇ ਗਲੇ 'ਚ ਫੁੱਲਾਂ ਦੀ ਮਾਲਾ ਪਹਿਨੇ ਨਜ਼ਰ ਆ ਰਹੇ ਹਨ ਅਤੇ ਆਪਣੇ ਛੋਟੇ ਭਰਾ ਨਾਲ ਫੋਟੋ ਕਲਿੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਰਿਤਿਕ ਆਪਣੀ ਸਾਬਕਾ ਪਤਨੀ ਸੁਜ਼ੈਨ ਨਾਲ ਕੈਮਰੇ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰੇਹਾਨ ਦੇ ਮਾਤਾ-ਪਿਤਾ ਦੇ ਚਿਹਰਿਆਂ 'ਤੇ ਮਾਣ ਸਾਫ਼ ਦਿਖਾਈ ਦੇ ਰਿਹਾ ਹੈ।

PunjabKesari

ਦੱਸ ਦੇਈਏ ਕਿ ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ 13 ਸਾਲ ਦੇ ਵਿਆਹ ਤੋਂ ਬਾਅਦ 2014 'ਚ ਵੱਖ ਹੋ ਗਏ ਸਨ। ਹਾਲਾਂਕਿ, ਦੋਵੇਂ ਅਜੇ ਵੀ ਚੰਗੇ ਦੋਸਤ ਹਨ ਅਤੇ ਆਪਣੇ ਬੱਚਿਆਂ ਲਈ ਹਮੇਸ਼ਾ ਇਕੱਠੇ ਨਜ਼ਰ ਆਉਂਦੇ ਹਨ। 


Anuradha

Content Editor

Related News