ਅਮਰੀਕਾ ''ਚ ਭਾਰਤੀ ਮੂਲ ਦੇ ਤੇਲਗੂ ਵਿਗਿਆਨੀ ਡਾ. ਕ੍ਰਿਸ਼ਨਾ ਐਲਾ ਦਾ ਵੱਕਾਰੀ ਪੁਰਸਕਾਰ ਨਾਲ ਸਨਮਾਨ

Sunday, May 26, 2024 - 11:53 AM (IST)

ਅਮਰੀਕਾ ''ਚ ਭਾਰਤੀ ਮੂਲ ਦੇ ਤੇਲਗੂ ਵਿਗਿਆਨੀ ਡਾ. ਕ੍ਰਿਸ਼ਨਾ ਐਲਾ ਦਾ ਵੱਕਾਰੀ ਪੁਰਸਕਾਰ ਨਾਲ ਸਨਮਾਨ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਵਿਚ ਭਾਰਤੀ ਮੂਲ ਦੇ ਤੇਲਗੂ ਡਾਕਟਰ ਕ੍ਰਿਸ਼ਨਾ ਐਲਾ ਨੂੰ ਸਿਹਤ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ। ਅਮਰੀਕਾ ਦੇ ਜੌਨਸ ਹੌਪਕਿੰਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਵੱਲੋ ਉਨ੍ਹਾਂ ਨੂੰ ਡੀਨ ਦਾ ਪੁਰਸ਼ਕਾਰ ਡੀਨ ਐਲਨ.ਜੇ. ਮੈਕੇਂਜੀ ਨੇ ਬਾਲਟੀਮੋਰ, ਮੈਰੀਲੈਂਡ, ਅਮਰੀਕਾ ਵਿੱਚ ਬਲੂਮਬਰਗ ਸਕੂਲ ਕਨਵੋਕੇਸ਼ਨ ਵਿੱਚ ਹੋਏ ਇਕ ਸਮਾਰੋਹ ਵਿੱਚ ਦਿੱਤਾ। ਡਾ: ਕ੍ਰਿਸ਼ਨਾ ਐਲਾ ਭਾਰਤ ਦੇ ਬਾਇਓਟੈਕ ਦੇ ਕਾਰਜਕਾਰੀ ਦੇ ਚੇਅਰਮੈਨ ਵੀ ਹਨ।

PunjabKesari

ਇਹ ਪੁਰਸਕਾਰ ਭਾਰਤ ਦੇ ਬਾਇਓਟੈਕ ਦੇ ਕਾਰਜਕਾਰੀ ਚੇਅਰਮੈਨ ਕ੍ਰਿਸ਼ਨਾ ਐਲਾ ਦੇ ਜਨਤਕ ਸਿਹਤ ਵਿੱਚ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਦਿੱਤਾ ਗਿਆ। ਕੋਰੋਨਾ  ਦੌਰਾਨ ਉਨ੍ਹਾਂ ਵੱਲੋਂ ਇਕ ਟੀਕਾ ਵਿਕਸਤ ਕੀਤਾ ਗਿਆ ਸੀ ਜਿਸ ਨੇ ਕੋਵਿਡ ਦੀ ਗੰਭੀਰਤਾ ਨੂੰ ਘੱਟ  ਕੀਤਾ ਸੀ। ਪੁਰਸਕਾਰ ਪ੍ਰਾਪਤ ਕਰਨ ਵਾਲੇ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਇਹ ਵੱਕਾਰੀ ਪੁਰਸਕਾਰ ਭਾਰਤ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਜਿਸ ਨੇ ਵਿਸ਼ਵ ਵਿੱਚ ਵਿਗਿਆਨ ਅਤੇ ਖੋਜ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਭਾਰਤੀ ਵਿਗਿਆਨੀਆਂ ਦੀ ਟੀਮ ਲਈ ਇੱਕ ਦੁਰਲੱਭ ਸਨਮਾਨ ਹੈ। 

ਪੜ੍ਹੋ ਇਹ ਅਹਿਮ ਖ਼ਬਰ-WHO ਦਾ ਦਾਅਵਾ : ਕੋਵਿਡ ਕਾਰਨ ਗਲੋਬਲ ਜੀਵਨ ਦੀ ਸੰਭਾਵਨਾ 2 ਸਾਲਾਂ ਤੱਕ ਘਟੀ

ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਮੋਨੋਕਲੋਨਲ ਐਂਟੀਬਾਡੀਜ਼ ਦੇ ਵਿਕਾਸ ਲਈ ਕਾਫੀ ਖੋਜ ਕੀਤੀ ਹੈ ਅਤੇ ਵੈਕਸੀਨ ਵੀ ਬਣਾਈ ਹੈ। ਜੋ ਭਾਰਤ ਨੇ 125 ਦੇਸ਼ਾਂ ਲਈ ਵੈਕਸੀਨ ਭੇਜੀ ਸੀ। ਇਸ ਦੌਰਾਨ ਡਾ: ਐਲਾ ਦੀ ਅਗਵਾਈ ਵਾਲੀ ਭਾਰਤ ਬਾਇਓਟੈਕ ਕੋਲ 220 ਪੇਟੈਂਟ, 20 ਟੀਕੇ ਅਤੇ ਬਾਇਓ ਥੈਰੇਪਿਊਟਿਕਸ ਹਨ। ਕੋਵੈਕਸੀਨ ਨੇ ਕੋਵਿਡ ਦੌਰਾਨ ਟੀਕੇ ਤਿਆਰ ਕੀਤੇ ਸਨ। ਜੋ ਕੋਵਿਡ ਦੇ ਨਿਯੰਤਰਣ ਅਧੀਨ ਘਰੇਲੂ ਤੌਰ 'ਤੇ ਤਿਆਰ ਕੀਤਾ ਗਿਆ ਟੀਕਾ ਸੀ। ਜੋ ਭਾਰਤ ਦੇ ਹੈਦਰਾਬਾਦ ਨੇ 125 ਦੇਸ਼ਾਂ ਨੂੰ ਵੈਕਸੀਨ ਦੀ ਉਸ ਸਮੇਂ ਸਪਲਾਈ ਕੀਤੀ ਸੀ ਅਤੇ ਦੁਨੀਆ ਭਰ ਵਿੱਚ ਵੈਕਸੀਨ ਦੀਆਂ 9 ਬਿਲੀਅਨ ਖੁਰਾਕਾਂ ਵੀ ਵੰਡੀਆਂ ਗਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News