ਇਸਰੋ ਦੇ ਆਦਿਤਿਆ-ਐੱਲ1 ਪੁਲਾੜ ਯਾਨ ਨੇ ਸੌਰ ਲਪਟਾਂ ਦੀਆਂ ਤਸਵੀਰਾਂ ਖਿੱਚੀਆਂ

Monday, Jun 10, 2024 - 04:36 PM (IST)

ਇਸਰੋ ਦੇ ਆਦਿਤਿਆ-ਐੱਲ1 ਪੁਲਾੜ ਯਾਨ ਨੇ ਸੌਰ ਲਪਟਾਂ ਦੀਆਂ ਤਸਵੀਰਾਂ ਖਿੱਚੀਆਂ

ਬੈਂਗਲੁਰੂ- ਇਸਰੋ ਦੇ ਆਦਿਤਿਆ-ਐਲ1 ਪੁਲਾੜ ਯਾਨ 'ਤੇ ਦੋ ਰਿਮੋਟ ਸੈਂਸਿੰਗ ਯੰਤਰਾਂ ਨੇ ਹਾਲ ਹੀ 'ਚ ਹੋਏ ਸੌਰ ਲਪਟਾਂ ਦੀਆਂ ਤਸਵੀਰਾਂ ਖਿੱਚੀਆਂ ਹਨ। ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦਾ ਪਹਿਲਾ ਸੌਰ ਮਿਸ਼ਨ ਆਦਿਤਿਆ-ਐਲ1 ਇਸ ਸਾਲ 6 ਜਨਵਰੀ ਨੂੰ ਲੈਗਰੇਂਜੀਅਨ ਪੁਆਇੰਟ (ਐਲ1) ਤੱਕ ਪਹੁੰਚਿਆ ਸੀ। ਇਹ ਮੁਹਿੰਮ 2 ਸਤੰਬਰ, 2023 ਨੂੰ ਸ਼ੁਰੂ ਹੋਈ, ਜਿਸ ਤੋਂ ਬਾਅਦ 127 ਦਿਨਾਂ ਬਾਅਦ ਯੰਤਰਾਂ ਨੇ ਇਹ ਤਸਵੀਰਾਂ ਭੇਜੀਆਂ ਹਨ। L1 ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਸਥਿਤ ਹੈ ਅਤੇ ਇਸਦੀ ਮਦਦ ਨਾਲ ਸੂਰਜ ਦੀਆਂ ਲਗਾਤਾਰ ਤਸਵੀਰਾਂ ਲਈਆਂ ਜਾ ਰਹੀਆਂ ਹਨ।

PunjabKesari

ਇਸਰੋ ਨੇ ਇਕ ਬਿਆਨ ਵਿਚ ਕਿਹਾ ਕਿ 'ਸੋਲਰ ਅਲਟਰਾ ਵਾਇਲਟ ਇਮੇਜਿੰਗ ਟੈਲੀਸਕੋਪ' (SUIT) ਅਤੇ 'ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਗ੍ਰਾਫ' (VELC) ਨੇ ਮਈ 2024 ਦੌਰਾਨ ਸੂਰਜ ਦੀਆਂ ਗਤੀਸ਼ੀਲ ਗਤੀਵਿਧੀਆਂ ਦੀਆਂ ਤਸਵੀਰਾਂ ਲਈਆਂ। 'ਕੋਰੋਨਲ ਮਾਸ ਇਜੈਕਸ਼ਨ' (ਸੀ.ਐਮ.ਈ) ਨਾਲ ਜੁੜੇ ਕਈ ਐਕਸ-ਕਲਾਸ ਅਤੇ ਐਮ-ਕਲਾਸ ਫਲੇਅਰਜ਼, ਜੋ ਮਹੱਤਵਪੂਰਨ ਭੂ-ਚੁੰਬਕੀ ਤੂਫਾਨਾਂ ਨੂੰ ਜਨਮ ਦਿੰਦੇ ਹਨ, ਨੂੰ ਰਿਕਾਰਡ ਕੀਤਾ ਗਿਆ ਸੀ। ਸੂਰਜ ਦੇ ਸਰਗਰਮ ਖੇਤਰ ਵਿਚ 8 ਤੋਂ 15 ਮਈ ਦੇ ਹਫ਼ਤੇ ਦੌਰਾਨ ਕਈ ਵਾਰ ਸੌਰ ਲਪਟਾਂ ਉਠੀਆਂ। ਇਸਰੋ ਨੇ 17 ਮਈ ਨੂੰ SUIT ਪੇਲੋਡ ਵਲੋਂ ਪ੍ਰਾਪਤ ਸੂਰਜ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ VELC ਵਲੋਂ ਕੀਤੇ ਗਏ ਨਿਰੀਖਣਾਂ ਦੇ ਵੇਰਵੇ ਵੀ ਸਾਂਝੇ ਕੀਤੇ।


author

Tanu

Content Editor

Related News