ਲਹਿੰਬਰ ਹੁਸੈਨਪੁਰੀ ਦਾ ਖ਼ਤਮ ਹੋਇਆ ਪਰਿਵਾਰ ਨਾਲ ਵਿਵਾਦ, ਗਾਇਕ ਦੇ ਗਲ ਲੱਗ ਰੋਈ ਪਤਨੀ ਤੇ ਬੱਚੇ

Monday, Jun 07, 2021 - 05:29 PM (IST)

ਲਹਿੰਬਰ ਹੁਸੈਨਪੁਰੀ ਦਾ ਖ਼ਤਮ ਹੋਇਆ ਪਰਿਵਾਰ ਨਾਲ ਵਿਵਾਦ, ਗਾਇਕ ਦੇ ਗਲ ਲੱਗ ਰੋਈ ਪਤਨੀ ਤੇ ਬੱਚੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬੀਤੇ ਕੁਝ ਦਿਨਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ਦੇ ਖ਼ਤਮ ਹੋਣ ਦੀ ਲਹਿੰਬਰ ਹੁਸੈਨਪੁਰੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਕੀ ਲੋਕ ਵੀ ਦੁਆ ਕਰ ਰਹੇ ਹਨ।

PunjabKesari

ਕਈ ਲੋਕਾਂ ਦਾ ਕਹਿਣਾ ਸੀ ਕਿ ਘਰ ਦਾ ਮਸਲਾ ਘਰ ’ਚ ਰਹਿ ਕੇ ਹੱਲ ਹੋਣਾ ਚਾਹੀਦਾ ਹੈ। ਉਥੇ ਕੁਝ ਦਿਨ ਪਹਿਲਾਂ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ। ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਅੱਜ ਇਨ੍ਹਾਂ ਦਾ ਵਿਵਾਦ ਖ਼ਤਮ ਕਰਵਾ ਦਿੱਤਾ ਹੈ।

PunjabKesari

ਮਨੀਸ਼ਾ ਗੁਲਾਟੀ ਨੇ ਇਸ ਗੱਲ ਦੀ ਜਾਣਕਾਰੀ ਫੇਸਬੁੱਕ ਪੇਜ ਰਾਹੀਂ ਸਾਂਝੀ ਕੀਤੀ ਹੈ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਪਤਨੀ ਤੇ ਬੱਚੇ ਲਹਿੰਬਰ ਹੁਸੈਨਪੁਰੀ ਦੇ ਗਲ ਲੱਗ ਕੇ ਰੋ ਰਹੇ ਹਨ।

PunjabKesari

ਮਨੀਸ਼ਾ ਗੁਲਾਟੀ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਦੀ ਹੈ, ‘ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇਕ ਚੰਗਾ ਜ਼ਰੀਆ ਬਣੀ ਹਾਂ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ।’

ਮਨੀਸ਼ਾ ਨੇ ਅੱਗੇ ਲਿਖਿਆ, ‘ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ’ਚ ਰਿਸ਼ਤੇਦਾਰਾਂ ਦੀ ਦਖ਼ਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਹ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News