‘ਲਾਪਤਾ ਲੇਡੀਜ਼’ ਤੇ ‘ਸ਼ੈਤਾਨ’ ਹੁਣ ਭਾਰਤ ਤੇ ਵਿਸ਼ਵ ਪੱਧਰ ’ਤੇ ਓ. ਟੀ. ਟੀ. ’ਤੇ ਚਮਕਣਗੀਆਂ
Wednesday, May 15, 2024 - 11:36 AM (IST)
ਮੁੰਬਈ (ਬਿਊਰੋ) - ਜੀਓ ਸਟੂਡੀਓਜ਼ ਦੀਆਂ ਹਾਲੀਆ ਰਿਲੀਜ਼ਾਂ ‘ਆਰਟੀਕਲ 370’, ‘ਲਾਪਤੇ ਲੇਡੀਜ਼’ ਤੇ ‘ਸ਼ੈਤਾਨ’ ਸਣੇ ਵਿਸ਼ਵ ਪੱਧਰ ’ਤੇ ਓ. ਟੀ. ਟੀ. ਪਲੇਟਫਾਰਮ ‘ਤੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ। 29 ਅਪ੍ਰੈਲ ਤੋਂ 5 ਮਈ ਦੇ ਹਫ਼ਤੇ ਲਈ ਨੈੱਟਫਲਿਕਸ ਦੁਆਰਾ ਰਿਲੀਜ਼ ਕੀਤੀਆਂ ਗਈਆਂ ਫਿਲਮਾਂ ਲਈ ਵਿਸ਼ਵਵਿਆਪੀ ਸਿਖਰ 10 ਦਰਜਾਬੰਦੀ ’ਚ ‘ਲਾਪਤਾ ਲੇਡੀਜ਼’ 5,600,000 ਵਿਊਜ਼ ਨਾਲ ਤੀਜੇ ਨੰਬਰ ’ਤੇ ਤੇ 3,200,000 ਵਿਊਜ਼ ਦੇ ਨਾਲ ‘ਸ਼ੈਤਾਨ’ ਚੌਥੇ ਨੰਬਰ ’ਤੇ ਰਹੀ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ, 6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ
ਇਸ ਤੋਂ ਇਲਾਵਾ ਪਿਛਲੇ ਹਫਤਿਆਂ ਤੋਂ ‘ਸ਼ੈਤਾਨ’, ‘ਲਾਪਤਾ ਲੇਡੀਜ਼’ ਤੇ ‘ਆਰਟੀਕਲ 370’ ਕ੍ਰਮਵਾਰ 1, 2 ਤੇ 3 ਨੰਬਰ ’ਤੇ ਰਹੀਆਂ। 3-9 ਮਈ ਦੇ ਹਫ਼ਤੇ ਲਈ ਬਜ਼ ਇਨ ਇੰਡੀਆ ਦੇ ਆਧਾਰ ’ਤੇ ਭਾਰਤ ’ਚ ਓ.ਟੀ. ਟੀ. ’ਤੇ ਚੋਟੀ ਦੀਆਂ ਥੀਏਟਰਿਕ ਫਿਲਮਾਂ ਦੇ ਆਰਮੈਕਸ ਸਟ੍ਰੀਮ ਟਰੈਕ ’ਤੇ ‘ਸ਼ੈਤਾਨ’ ਨੂੰ ਨੰਬਰ 1 ਤੇ ‘ਆਰਟੀਕਲ 370’ ਨੂੰ ਨੰਬਰ 2 ਦਾ ਦਰਜਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਤੇ ਨਸੀਬ ਦਾ ਵਧਿਆ ਵਿਵਾਦ, ਬਾਬਾ ਰਾਮਦੇਵ ਦੀ ਤਸਵੀਰ ਸਾਂਝੀ ਕਰ ਦੋਸਾਂਝਾਵਾਲੇ ਨੂੰ ਆਖ 'ਤੀ ਵੱਡੀ ਗੱਲ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਿੰਨੋਂ ਫਿਲਮਾਂ ‘ਆਰਟੀਕਲ 370’, ‘ਲਾਪਤਾ ਲੇਡੀਜ਼’ ਤੇ ‘ਸ਼ੈਤਾਨ’ ਨੈੱਟਫਲਿਕਸ ’ਤੇ ਆਪਣੇ ਡਿਜੀਟਲ ਰਿਲੀਜ਼ ਹੋਣ ਤੋਂ ਬਾਅਦ ਵੀ ਸਿਨੇਮਾਘਰਾਂ ’ਚ ਆਪਣਾ ਸੁਪਨਾ ਜਾਰੀ ਰੱਖ ਰਹੀਆਂ ਹਨ ਤੇ ਕੋਈ ਰੋਕ ਨਹੀਂ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।