'ਕੇਦਾਰਨਾਥ' ਦੇ 7 ਸਾਲ ਪੂਰੇ : ਲੇਖਿਕਾ ਕਨਿਕਾ ਢਿੱਲੋਂ ਨੇ ਫਿਲਮ ਨੂੰ ਦੱਸਿਆ 'ਭਾਵਨਾਤਮਕ ਤੀਰਥਯਾਤਰਾ'

Tuesday, Dec 09, 2025 - 11:29 AM (IST)

'ਕੇਦਾਰਨਾਥ' ਦੇ 7 ਸਾਲ ਪੂਰੇ : ਲੇਖਿਕਾ ਕਨਿਕਾ ਢਿੱਲੋਂ ਨੇ ਫਿਲਮ ਨੂੰ ਦੱਸਿਆ 'ਭਾਵਨਾਤਮਕ ਤੀਰਥਯਾਤਰਾ'

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਲੇਖਿਕਾ ਕਨਿਕਾ ਢਿੱਲੋਂ ਦਾ ਕਹਿਣਾ ਹੈ ਕਿ ਫਿਲਮ 'ਕੇਦਾਰਨਾਥ' ਦੀ ਰਚਨਾ ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਭਾਵਨਾਤਮਕ ਤੀਰਥਯਾਤਰਾ ਸੀ। ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਆਪਣੀ ਰਿਲੀਜ਼ ਦੇ ਸੱਤ ਸਾਲ ਪੂਰੇ ਕਰ ਲਏ ਹਨ। ਫਿਲਮ 'ਕੇਦਾਰਨਾਥ' ਨੇ ਆਪਣੀ ਮਾਰਮਿਕ ਪ੍ਰੇਮ ਕਹਾਣੀ ਨੂੰ 2013 ਦੇ ਉੱਤਰਾਖੰਡ ਦੀ ਵਿਨਾਸ਼ਕਾਰੀ ਹੜ੍ਹ ਦੀ ਅਸਲ ਤ੍ਰਾਸਦੀ ਨਾਲ ਬੜੀ ਸੰਵੇਦਨਸ਼ੀਲਤਾ ਨਾਲ ਜੋੜ ਕੇ ਪੇਸ਼ ਕੀਤਾ ਸੀ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੀ ਇਹ ਫਿਲਮ ਨਾ ਸਿਰਫ਼ ਤਕਨੀਕੀ ਤੌਰ 'ਤੇ ਉਤਸ਼ਾਹੀ ਸੀ, ਸਗੋਂ ਭਾਵਨਾਤਮਕ ਤੌਰ 'ਤੇ ਵੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਨ ਵਾਲੀ ਸਾਬਤ ਹੋਈ। ਇਹ ਉਹੀ ਫਿਲਮ ਸੀ ਜਿਸ ਨੇ ਸਾਰਾ ਅਲੀ ਖਾਨ ਨੂੰ ਬਾਲੀਵੁੱਡ ਵਿੱਚ ਇੱਕ ਯਾਦਗਾਰ ਲਾਂਚ ਦਿੱਤਾ, ਜਿਸ ਲਈ ਉਨ੍ਹਾਂ ਨੂੰ ਸਰਬੋਤਮ ਡੈਬਿਊ (ਮਹਿਲਾ) ਦਾ ਫਿਲਮਫੇਅਰ ਅਵਾਰਡ ਵੀ ਮਿਲਿਆ।

ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ, ਦੋਵਾਂ ਦਾ ਭਰਪੂਰ ਪਿਆਰ ਮਿਲਿਆ, ਪਰ ਫਿਲਮ ਦੀ ਸਭ ਤੋਂ ਮਜ਼ਬੂਤ ਨੀਂਹ ਇਸਦਾ ਡੂੰਘਾ ਅਤੇ ਸੰਵੇਦਨਸ਼ੀਲ ਲੇਖਣ ਸੀ, ਜਿਸਨੂੰ ਕਨਿਕਾ ਢਿੱਲੋਂ ਨੇ ਰਚਿਆ ਸੀ।
ਮਨਸੂਰ ਅਤੇ ਮੁੱਖੂ ਦੀ ਪ੍ਰੇਮ ਕਹਾਣੀ
ਢਿੱਲੋਂ ਦੀ ਕਹਾਣੀ ਨੇ ਕੁਦਰਤੀ ਆਫ਼ਤ ਨੂੰ ਸਿਰਫ਼ ਇੱਕ ਵਿਸ਼ਾਲ ਘਟਨਾ ਦੀ ਤਰ੍ਹਾਂ ਨਹੀਂ ਦਿਖਾਇਆ, ਸਗੋਂ ਇਸ ਨੂੰ ਮਾਨਵੀ ਸੰਵੇਦਨਾ ਅਤੇ ਪਿਆਰ ਨਾਲ ਜੋੜ ਕੇ ਇੱਕ ਭਾਵਪੂਰਤ ਕਥਾ ਵਿੱਚ ਬਦਲ ਦਿੱਤਾ।  ਫਿਲਮ ਦੀ ਆਤਮਾ ਮੰਦਾਕਿਨੀ 'ਮੁੱਖੂ' (ਇੱਕ ਪੁਜਾਰੀ ਦੀ ਬੇਟੀ) ਅਤੇ ਮਨਸੂਰ ਖਾਨ ਦੇ ਅੰਤਰ-ਧਾਰਮਿਕ ਪ੍ਰੇਮ ਸਬੰਧ ਵਿੱਚ ਵਸਦੀ ਹੈ। ਇਸ ਰਿਸ਼ਤੇ ਨੇ ਸਮਾਜ ਦੀਆਂ ਜੜ੍ਹ ਫੜ੍ਹ ਚੁੱਕੀਆਂ ਮਾਨਤਾਵਾਂ ਨੂੰ ਚੁਣੌਤੀ ਦਿੱਤੀ। ਕਨਿਕਾ ਢਿੱਲੋਂ ਦੇ ਲੇਖਣ ਨੇ ਦੱਸਿਆ ਕਿ ਕਿਵੇਂ ਕੁਦਰਤੀ ਆਫ਼ਤ ਦੀ ਸ਼ਕਤੀ ਇਨਸਾਨੀ ਵੰਡਾਂ ਤੋਂ ਕਿਤੇ ਵੱਡੀ ਸਾਬਤ ਹੁੰਦੀ ਹੈ ਅਤੇ ਕਿਵੇਂ ਇਸ ਵਿਚਕਾਰ ਵੀ ਇਨਸਾਨੀ ਭਾਵਨਾਵਾਂ, ਵਿਸ਼ਵਾਸ ਅਤੇ ਤਿਆਗ ਦੀ ਕਥਾ ਚਮਕ ਸਕਦੀ ਹੈ।
ਭਾਵੁਕ ਹੋਈ ਕਨਿਕਾ
ਫਿਲਮ ਦੀ 7ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕਨਿਕਾ ਢਿੱਲੋਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਿਹਾ, 'ਕੇਦਾਰਨਾਥ ਦੀ ਰਚਨਾ ਮੇਰੇ ਲਈ ਆਪਣੇ ਆਪ ਵਿੱਚ ਇੱਕ ਭਾਵਨਾਤਮਕ ਤੀਰਥਯਾਤਰਾ ਸੀ'। ਉਨ੍ਹਾਂ ਕਿਹਾ ਕਿ ਇਹ ਇੱਕ ਭਿਆਨਕ ਤ੍ਰਾਸਦੀ ਦੇ ਵਿਚਕਾਰ ਵੀ ਚਮਕਣ ਵਾਲੇ 'ਨਿਰਮਲ ਪਿਆਰ' ਨੂੰ ਫੜਨ ਦੀ ਕੋਸ਼ਿਸ਼ ਸੀ। ਢਿੱਲੋਂ ਨੇ ਅੱਗੇ ਕਿਹਾ ਕਿ ਸੱਤ ਸਾਲ ਬਾਅਦ ਵੀ ਮਨਸੂਰ ਅਤੇ ਮੁੱਖੂ ਦੀ ਕਹਾਣੀ ਨੂੰ ਇੰਨਾ ਪਿਆਰ ਮਿਲਦਾ ਦੇਖ ਕੇ ਉਹ ਬਹੁਤ ਭਾਵੁਕ ਹਨ ਅਤੇ ਇਹ ਯਾਦ ਦਿਵਾਉਂਦਾ ਹੈ ਕਿ ਸਸ਼ਕਤ ਕਹਾਣੀਆਂ ਹਮੇਸ਼ਾ ਆਪਣਾ ਰਸਤਾ ਬਣਾ ਹੀ ਲੈਂਦੀਆਂ ਹਨ।


author

Aarti dhillon

Content Editor

Related News