ਕਮਲ ਹਾਸਨ ਦੀ ਫਿਲਮ ''ਠੱਗ ਲਾਈਫ'' ਦਾ ਦੂਜਾ ਗਾਣਾ ''ਸ਼ੂਗਰ ਬੇਬੀ'' ਰਿਲੀਜ਼

Thursday, May 22, 2025 - 05:31 PM (IST)

ਕਮਲ ਹਾਸਨ ਦੀ ਫਿਲਮ ''ਠੱਗ ਲਾਈਫ'' ਦਾ ਦੂਜਾ ਗਾਣਾ ''ਸ਼ੂਗਰ ਬੇਬੀ'' ਰਿਲੀਜ਼

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਅਤੇ ਫ਼ਿਲਮ ਨਿਰਮਾਤਾ ਕਮਲ ਹਾਸਨ ਦੀ ਆਉਣ ਵਾਲੀ ਫ਼ਿਲਮ 'ਠੱਗ ਲਾਈਫ਼' ਦਾ ਦੂਜਾ ਗੀਤ 'ਸ਼ੂਗਰ ਬੇਬੀ' ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਠੱਗ ਲਾਈਫ ਦੇ ਪਹਿਲੇ ਗੀਤ 'ਜਿੰਗੁਚਾ' ਨੂੰ ਜ਼ਬਰਦਸਤ ਸਫਲਤਾ ਮਿਲੀ ਸੀ। 'ਸ਼ੂਗਰ ਬੇਬੀ' ਗੀਤ ਪ੍ਰਸਿੱਧ ਸੰਗੀਤਕਾਰ ਏ.ਆਰ. ਰਹਿਮਾਨ ਨੇ ਕੰਪੋਜ਼ ਕੀਤਾ ਹੈ। ਇਸ ਗਾਣੇ ਦਾ ਅੰਦਾਜ਼ ਬਿਲਕੁਲ ਵੱਖਰਾ ਹੈ। ਇਹ ਗਾਣਾ ਜੋਸ਼ੀਲਾ, ਦਮਦਾਰ ਹੈ, ਜਿਸ ਦਾ ਸਿਹਰਾ ਤ੍ਰਿਸ਼ਾ ਕ੍ਰਿਸ਼ਨਨ ਦੀ ਸ਼ਾਨਦਾਰ ਸਕ੍ਰੀਨ ਮੌਜੂਦਗੀ ਨੂੰ ਜਾਂਦਾ ਹੈ, ਜਿਨ੍ਹਾਂ ਇੱਕ ਸ਼ਾਨਦਾਰ ਡਾਂਸ ਪਰਫਾਰਮੈਂਸ ਦਿੱਤੀ ਹੈ। ਤਾਮਿਲ ਸੰਸਕਰਣ ਵਿੱਚ, ਇਸ ਗਾਣੇ ਨੂੰ ਅਲੈਗਜ਼ੈਂਡਰਾ ਜੋਏ, ਸ਼ੁਬਾ ਅਤੇ ਸਾਰਥ ਸੰਤੋਸ਼ ਨੇ ਆਵਾਜ਼ ਦਿੱਤੀ ਹੈ, ਜਦੋਂ ਕਿ ਹਿੰਦੀ ਸੰਸਕਰਣ ਵਿੱਚ, ਇਸਨੂੰ ਨਿਖਿਤਾ ਗਾਂਧੀ, ਸ਼ੁਬਾ ਅਤੇ ਸ਼ਾਸ਼ਵਤ ਸਿੰਘ ਨੇ ਗਾਇਆ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਫਿਲਮ ਠੱਗ ਲਾਈਫ ਨੂੰ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ, ਮਦਰਾਸ ਟਾਕੀਜ਼ ਅਤੇ ਰੈੱਡ ਜਾਇੰਟ ਮੂਵੀਜ਼ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ। ਫਿਲਮ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਏਆਰ ਰਹਿਮਾਨ ਨੇ ਦਿੱਤਾ ਹੈ। ਫਿਲਮ ਠੱਗ ਲਾਈਫ ਵਿੱਚ ਮਲਿਆਲਮ, ਹਿੰਦੀ ਅਤੇ ਤੇਲਗੂ ਸਿਨੇਮਾ ਦੇ ਕਲਾਕਾਰ ਹਨ, ਜੋ ਇਸਨੂੰ ਭਾਰਤੀ ਸਿਨੇਮਾ ਵਿੱਚ ਸਭ ਤੋਂ ਮਹੱਤਵਾਕਾਂਖੀ ਮਲਟੀ-ਸਟਾਰਰ ਫਿਲਮਾਂ ਵਿੱਚੋਂ ਇੱਕ ਬਣਾਉਂਦੇ ਹਨ। ਇਹ ਫਿਲਮ 05 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।


author

cherry

Content Editor

Related News