5 ਮਾਰਚ ਨੂੰ ਪ੍ਰਾਈਮ ਵੀਡੀਓ ''ਤੇ ਹੋਵੇਗਾ ਫਿਲਮ "ਸੂਬੇਦਾਰ" ਦਾ ਪ੍ਰੀਮੀਅਰ
Wednesday, Feb 11, 2026 - 04:23 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਦੇ ਸੁਪਰਸਟਾਰ ਅਨਿਲ ਕਪੂਰ ਦੀ ਆਉਣ ਵਾਲੀ ਐਕਸ਼ਨ-ਡਰਾਮਾ ਫਿਲਮ 'ਸੂਬੇਦਾਰ' ਦਾ ਪ੍ਰੀਮੀਅਰ 5 ਮਾਰਚ ਨੂੰ ਹੋਵੇਗਾ। ਪ੍ਰਾਈਮ ਵੀਡੀਓ ਨੇ ਫਿਲਮ 'ਸੂਬੇਦਾਰ' ਦੇ ਗਲੋਬਲ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਪ੍ਰੀਮੀਅਰ 5 ਮਾਰਚ ਨੂੰ ਪ੍ਰਾਈਮ ਵੀਡੀਓ 'ਤੇ ਹੋਵੇਗਾ। ਸੁਰੇਸ਼ ਤ੍ਰਿਵੇਣੀ ਨੇ ਫਿਲਮ 'ਸੂਬੇਦਾਰ' ਦਾ ਨਿਰਦੇਸ਼ਨ ਕੀਤਾ ਹੈ ਅਤੇ ਇਸ ਨੂੰ ਵਿਕਰਮ ਮਲਹੋਤਰਾ, ਅਨਿਲ ਕਪੂਰ ਅਤੇ ਸੁਰੇਸ਼ ਤ੍ਰਿਵੇਣੀ ਨੇ ਇਕੱਠੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਇਹ ਫਿਲਮ ਓਪਨਿੰਗ ਇਮੇਜ ਫਿਲਮਜ਼ ਪ੍ਰੋਡਕਸ਼ਨ ਦੁਆਰਾ ਅਨਿਲ ਕਪੂਰ ਫਿਲਮ ਐਂਡ ਕਮਿਊਨੀਕੇਸ਼ਨ ਨੈੱਟਵਰਕ ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ 'ਸੂਬੇਦਾਰ' ਦੀ ਕਹਾਣੀ ਸੁਰੇਸ਼ ਤ੍ਰਿਵੇਣੀ ਅਤੇ ਪ੍ਰਜਵਲ ਚੰਦਰਸ਼ੇਖਰ ਨੇ ਲਿਖੀ ਹੈ, ਜਿਸ ਵਿਚ ਅਨਿਲ ਕਪੂਰ ਅਤੇ ਰਾਧਿਕਾ ਮਦਾਨ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣ ਵਾਲੇ ਹਨ। ਨਾਲ ਹੀ ਸੋਰਭ ਸ਼ੁਕਲਾ, ਆਦਿਤਿਆ ਰਾਵਲ, ਫੈਜਲ ਮਲਿਕ ਅਤੇ ਮੋਨਾ ਸਿੰਘ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। 5 ਮਾਰਚ ਨੂੰ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿਚ ਪ੍ਰਾਈਮ ਵੀਡੀਓ 'ਤੇ ਹਿੰਦੀ, ਤਮਿਲ ਅਤੇ ਤੇਲਗੂ ਵਿਚ ਸੂਬੇਦਾਰ ਦਾ ਪ੍ਰੀਮੀਅਰ ਹੋਵੇਗਾ।
Related News
ਮ੍ਰਿਣਾਲ ਤੇ ਸਿਧਾਂਤ ਦੀ ਫਿਲਮ ''ਦੋ ਦੀਵਾਨੇ ਸਹਿਰ ਮੇਂ'' ਦਾ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ ''ਚ ਦੇਵੇਗੀ ਦਸਤਕ
