ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਕਰਵਾਇਆ ਸੀ ਜੋਤੀ ਨੂਰਾਂ ਨੇ ਵਿਆਹ, ਹੁਣ ਤੰਗ ਆ ਕੇ ਦੇਣ ਲੱਗੀ ਪਤੀ ਨੂੰ ਤਲਾਕ

08/06/2022 5:48:31 PM

ਜਲੰਧਰ (ਬਿਊਰੋ)– ਜਲੰਧਰ ਦੇ ਪ੍ਰੈੱਸ ਕਲੱਬ ’ਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ। ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ। ਇਸ ਬਾਰੇ ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ-ਮੁਹੱਬਤ ਦੇ ਨਾਲ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ, ਮਲੋਆ, ਚੰਡੀਗੜ੍ਹ ’ਚ ਵਿਆਹ ਕਰਵਾਇਆ ਸੀ ਤੇ ਮੇਰੇ ਮਾਂ-ਬਾਪ ਇਸ ਵਿਆਹ ਤੋਂ ਸਹਿਮਤ ਨਹੀਂ ਸਨ ਤੇ ਫਿਰ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ’ਚ ਕੇਸ ਦਾਇਰ ਕਰਕੇ ਆਪਣੀ ਜ਼ਿੰਦਗੀ ਤੇ ਮਾਲ ਦੀ ਸੁਰੱਖਿਆ ਲਈ ਸੀ।

ਇਹ ਖ਼ਬਰ ਵੀ ਪੜ੍ਹੋ : ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਗੀਤ ‘ਇਕੋ ਇਕ ਦਿਲ’ ਰਿਲੀਜ਼, ਸੁਣ ਭੰਗੜਾ ਪਾਉਣ ਦਾ ਕਰੇਗਾ ਦਿਲ (ਵੀਡੀਓ)

ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਮਾਰਦਾ-ਕੁੱਟਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਤੇ ਪੈਸੇ ਤੈਅ ਕਰਦਾ ਸੀ।

ਹੁਣ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੇਰੀ ਜਾਨ ਨੂੰ ਖ਼ਤਰਾ ਪੈ ਗਿਆ ਤੇ ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ 11.10.2022 ਹੈ ਤੇ ਉਕਤ ਕੇਸ ਬਾਅਦਾਲਤ ਸ਼੍ਰੀਮਤੀ ਤ੍ਰਿਪਤਜੋਤ ਕੌਰ ਜੀ ਦੀ ਅਦਾਲਤ ’ਚ ਚੱਲਦਾ ਹੈ ਤੇ ਮੈਂ ਆਪਣੇ ਪਤੀ ਦੇ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।

 
Jyoti Nooran ਹੋਈ ਆਪਣੇ ਪਤੀ ਤੋਂ ਪ੍ਰੇਸ਼ਾਨ, ਕੀਤੇ ਪਤੀ ਬਾਰੇ ਵੱਡੇ ਖੁਲਾਸੇ

Jyoti Nooran ਹੋਈ ਆਪਣੇ ਪਤੀ ਤੋਂ ਪ੍ਰੇਸ਼ਾਨ, ਕੀਤੇ ਪਤੀ ਬਾਰੇ ਵੱਡੇ ਖੁਲਾਸੇ #JyotiNooran #Singer #Live #Husband #PressConfrance

Posted by Bollywood Tadka - Punjabi on Saturday, August 6, 2022

ਮੈਂ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਤੇ ਮੈਂ ਇਸ ਪ੍ਰੈੱਸ ਕਾਨਫਰੰਸ ਰਾਹੀਂ ਪੁਲਸ ਕੋਲੋਂ ਆਪਣੀ ਪ੍ਰੋਟੈਕਸ਼ਨ ਮੰਗਦੀ ਹਾਂ ਤੇ ਜਨਤਾ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਜੇਕਰ ਮੇਰੇ ਪਤੀ ਨੇ ਉਨ੍ਹਾਂ ਦਾ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ, ਉਹ ਮੈਨੂੰ ਆ ਕੇ ਮਿਲ ਲੈਣ ਕਿਉਂਕਿ ਮੇਰਾ ਪਤੀ ਬੁੱਕ ਕੀਤੇ ਹੋਏ ਸ਼ੋਅਜ਼ ਬਾਰੇ ਨਹੀਂ ਦੱਸ ਰਿਹਾ ਹੈ ਤੇ ਅੱਜ ਤੋਂ ਬਾਅਦ ਮੇਰੇ ਪਤੀ ਵਲੋਂ ਮੇਰੇ ਨਾਮ ’ਤੇ ਕੋਈ ਸ਼ੋਅ ਬੁੱਕ ਨਾ ਕਰਵਾਏ ਤੇ ਨਾ ਹੀ ਕੋਈ ਪੈਸੇ ਦੇਵੇ ਕਿਉਂਕਿ ਮੈਂ ਉਸ ਦੀ ਜ਼ਿੰਮੇਵਾਰ ਨਹੀਂ ਹੋਵਾਂਗੀ ਤੇ ਜੇਕਰ ਕਿਸੇ ਨੇ ਵੀ ਮੇਰਾ ਕੋਈ ਸ਼ੋਅ ਬੁੱਕ ਕਰਵਾਉਣਾ ਹੈ ਤਾਂ ਉਹ ਜਾਂ ਤਾਂ ਮੈਨੂੰ ਖ਼ੁਦ ਆ ਕੇ ਮਿਲੇ ਜਾਂ ਮੇਰੇ ਟੈਲੀਫੋਨ ਨੰਬਰ ’ਤੇ ਸੰਪਰਕ ਕਰੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News