‘ਭੂਤ ਬੰਗਲਾ’ ’ਚ ਜਿਸ਼ੂ ਸੇਨ ਗੁਪਤਾ ਦੀ ਐਂਟਰੀ ਦਾ ਐਲਾਨ
Sunday, Mar 16, 2025 - 12:19 PM (IST)

ਮੁੰਬਈ- ਪ੍ਰਿਆਦਰਸ਼ਨ ਦੀ ਮੱਚ ਅਵੇਟਿਡ ਹਾਰਰ-ਕਾਮੇਡੀ ‘ਭੂਤ ਬੰਗਲਾ’ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਚਰਚਿਤ ਫਿਲਮਾਂ ਵਿਚੋਂ ਇਕ ਹੈ। ਫਿਲਮ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਨਾਲ ਪ੍ਰਿਆਦਰਸ਼ਨ ਦੀ ਆਈਕਾਨਿਕ ਤਿਕੜੀ ਦੀ ਵਾਪਸੀ ਦੀ ਗਵਾਹ ਬਣੇਗੀ। ਮੇਕਰਸ ਵੱਲੋਂ ਲਗਾਤਾਰ ਫਿਲਮ ਨਾਲ ਜੁੜੇ ਨਵੇਂ ਅਪਡੇਟਸ ਦਿੱਤੇ ਜਾ ਰਹੇ ਹਨ, ਜਿਸ ਨਾਲ ਫੈਨਜ਼ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹੁਣ ਮੇਕਰਸ ਨੇ ਫਿਲਮ ਦੀ ਸਟਾਰਕਾਸਟ ਵਿਚ ਇਕ ਹੋਰ ਦਮਦਾਰ ਨਾਂ ਜੋੜ ਦਿੱਤਾ ਹੈ।
ਜਿਸ਼ੂ ਸੇਨ ਗੁਪਤਾ ਦੀ ਐਂਟਰੀ ਫਿਲਮ ਵਿਚ ਆਫੀਸ਼ੀਅਲ ਹੋ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਇਹ ਅਨਾਊਂਸਮੈਂਟ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ’ਤੇ ਕੀਤੀ ਗਈ ਹੈ। ਜਿਸ਼ੂ ਦੀ ਐਂਟਰੀ ਨਾਲ ਫਿਲਮ ਨੂੰ ਲੈ ਕੇ ਐਕਸਾਈਟਮੈਂਟ ਹੋਰ ਵੀ ਵੱਧ ਗਈ ਹੈ। ਜਿਸ਼ੂ ਸੇਨ ਗੁਪਤਾ ਦੇ ਜਨਮ ਦਿਨ ਦੇ ਮੌਕੇ ’ਤੇ ਬਾਲਾਜੀ ਟੈਲੀਫਿਲਮਜ਼ ਨੇ ਖਾਸ ਅਨਾਊਂਸਮੈਂਟ ਕੀਤੀ ਹੈ। ਮੇਕਰਸ ਨੇ ਸੋਸ਼ਲ ਮੀਡੀਆ ’ਤੇ ਇਕ ਵਿਸ਼ੇਸ਼ ਪੋਸਟ ਜ਼ਰੀਏ ਖੁਲਾਸਾ ਕੀਤਾ ਕਿ ਜਿਸ਼ੂ ਸੇਨ ਗੁਪਤਾ ਪ੍ਰਿਆਦਰਸ਼ਨ ਦੀ ਹਾਰਰ-ਕਾਮੇਡੀ ‘ਭੂਤ ਬੰਗਲਾ’ ਦਾ ਹਿੱਸਾ ਹੋਣਗੇ। ਜਿਸ਼ੂ ਸੇਨਗੁਪਤਾ, ਜੋ ਆਪਣੀ ਦਮਦਾਰ ਅਤੇ ਵਰਸੇਟਾਈਲ ਪ੍ਰਫਾਰਮੈਂਸ ਲਈ ਜਾਣੇ ਜਾਂਦੇ ਹਨ, ਉਨ੍ਹਾਂ ਦੀ ਐਂਟਰੀ ਨੇ ‘ਭੂਤ ਬੰਗਲਾ’ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ‘ਭੂਤ ਬੰਗਲਾ’ 2 ਅਪ੍ਰੈਲ 2026 ਨੂੰ ਥੀਏਟਰ ਵਿਚ ਰਿਲੀਜ਼ ਹੋਵੇਗੀ।