ਸੰਗੀਤ ਜਗਤ ''ਚ ਸੋਗ ਦੀ ਲਹਿਰ; ਮਸ਼ਹੂਰ ਅਮਰੀਕੀ ਰੈਪਰ ਨੇ 25 ਸਾਲ ਦੀ ਉਮਰ ''ਚ ਛੱਡੀ ਦੁਨੀਆ

Thursday, Feb 19, 2026 - 10:55 AM (IST)

ਸੰਗੀਤ ਜਗਤ ''ਚ ਸੋਗ ਦੀ ਲਹਿਰ; ਮਸ਼ਹੂਰ ਅਮਰੀਕੀ ਰੈਪਰ ਨੇ 25 ਸਾਲ ਦੀ ਉਮਰ ''ਚ ਛੱਡੀ ਦੁਨੀਆ

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਆਪਣੀ ਦਮਦਾਰ ਗਾਇਕੀ ਅਤੇ ਰੈਪ ਲਈ ਮਸ਼ਹੂਰ ਅਮਰੀਕੀ ਰੈਪਰ ਲਿਲ ਪੌਪਾ (Lil Poppa), ਜਿਨ੍ਹਾਂ ਦਾ ਅਸਲੀ ਨਾਂ ਜੈਨਾਰੀਅਸ ਮਾਈਕਲ ਵ੍ਹੀਲਰ (Janarious Mykel Wheeler) ਸੀ, ਦਾ ਦਿਹਾਂਤ ਹੋ ਗਿਆ ਹੈ। ਉਹ ਮਹਿਜ਼ 25 ਸਾਲ ਦੇ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੀ ਦੁਨੀਆ ਵਿੱਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ।

ਇਹ ਵੀ ਪੜ੍ਹੋ: ED ਦੇ ਸ਼ਿਕੰਜੇ 'ਚ ਫਸਿਆ ਮਸ਼ਹੂਰ ਅਦਾਕਾਰ, ਮਲਿਆਲਮ ਫ਼ਿਲਮ ਇੰਡਸਟਰੀ 'ਚ ਮਚੀ ਤੜਥੱਲੀ

PunjabKesari

ਅਧਿਕਾਰਤ ਰਿਪੋਰਟਾਂ ਅਨੁਸਾਰ, ਜਾਰਜੀਆ ਦੇ ਫੁਲਟਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਬੁੱਧਵਾਰ (18 ਫਰਵਰੀ) ਸਵੇਰੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਤੱਕ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਾਂਚ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਲਿਲ ਪੌਪਾ ਦੀ ਮੌਤ ਦੀ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕਈ ਲੋਕ ਇਸ ਨੂੰ ਡਰੱਗ ਓਵਰਡੋਜ਼ ਜਾਂ ਆਤਮ-ਹੱਤਿਆ ਦਾ ਮਾਮਲਾ ਦੱਸ ਰਹੇ ਹਨ, ਪਰ ਹਾਲੇ ਤੱਕ ਪਰਿਵਾਰ ਜਾਂ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੈਚ ਦੌਰਾਨ ਸਟੇਡੀਅਮ ਦੇ ਵਾਸ਼ਰੂਮ 'ਚ ਅਦਾਕਾਰਾ ਦੀ ਬਣਾਈ ਅਸ਼ਲੀਲ ਵੀਡੀਓ ! ਸਾਊਥ ਫਿਲਮ ਇੰਡਸਟਰੀ 'ਚ ਹੜਕੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News