ਗੱਦਾਰ ਦਾ ਪੁੱਤਰ ਕਹਿਣ 'ਤੇ ਭੜਕੇ ਜਾਵੇਦ ਅਖ਼ਤਰ, ਯੂਜ਼ਰਸ ਨੂੰ ਸੁਣਾਈਆਂ ਖਰੀਆਂ ਖੋਟੀਆਂ
Sunday, Jul 07, 2024 - 04:11 PM (IST)

ਮੁੰਬਈ- ਜਾਵੇਦ ਅਖ਼ਤਰ ਅਕਸਰ ਦੇਸ਼ ਅਤੇ ਰਾਜਨੀਤੀ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਏ ਪ੍ਰਗਟ ਕਰਦੇ ਹਨ। ਜਦੋਂ ਗੀਤਕਾਰ ਨੇ ਅਗਲੀ ਅਮਰੀਕੀ ਰਾਸ਼ਟਰਪਤੀ ਚੋਣ ਬਾਰੇ ਟਵੀਟ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਅਤੇ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੂੰ ਬੁਰਾ ਬੋਲਣਾ ਸ਼ੁਰੂ ਕਰ ਦਿੱਤਾ। ਜਾਵੇਦ ਅਖ਼ਤਰ ਨੇ ਹੁਣ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਤਿਹਾਸ ਅਤੇ ਰਾਜਨੀਤੀ ਬਾਰੇ ਲੋਕਾਂ ਦੀ ਅਗਿਆਨਤਾ ਵੱਲ ਧਿਆਨ ਖਿੱਚਿਆ।
ਇਹ ਵੀ ਪੜ੍ਹੋ- ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਜਾਵੇਦ ਅਖਤਰ ਨੇ ਟਵੀਟ ਕੀਤਾ, 'ਮੈਨੂੰ ਇੱਕ ਭਾਰਤੀ ਨਾਗਰਿਕ ਹੋਣ 'ਤੇ ਮਾਣ ਹੈ ਅਤੇ ਮੈਂ ਆਖਰੀ ਸਾਹ ਤੱਕ ਅਜਿਹਾ ਹੀ ਰਹਾਂਗਾ, ਪਰ ਬਿਡੇਨ ਅਤੇ ਮੇਰੇ 'ਚ ਇੱਕ ਗੱਲ ਸਾਂਝੀ ਹੈ, ਸਾਡੇ ਦੋਵਾਂ ਦੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ।' ਗੀਤਕਾਰ ਦੀ ਪੋਸਟ 'ਤੇ ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਤੁਹਾਡੇ ਪਿਤਾ ਨੇ ਸਿਰਫ ਮੁਸਲਮਾਨਾਂ ਲਈ ਰਾਸ਼ਟਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ, ਫਿਰ ਉਨ੍ਹਾਂ ਨੇ ਪ੍ਰਗਤੀਸ਼ੀਲ ਲੇਖਣੀ ਦੀ ਆੜ 'ਚ ਭਾਰਤ ਨੂੰ ਚੁਣਿਆ। ਤੁਸੀਂ ਉਸ ਗੱਦਾਰ ਦੇ ਪੁੱਤਰ ਹੋ ਜਿਸ ਨੇ ਸਾਡੇ ਦੇਸ਼ ਨੂੰ ਧਰਮ ਦੇ ਅਧਾਰ 'ਤੇ ਵੰਡਿਆ। ਹੁਣ ਤੁਸੀਂ ਜੋ ਮਰਜ਼ੀ ਕਹੋ ਪਰ ਇਹ ਸੱਚ ਹੈ।
ਜਾਵੇਦ ਨੇ ਯੂਜ਼ਰ 'ਤੇ ਪਲਟਵਾਰ ਕਰਦੇ ਹੋਏ ਆਪਣੀ ਪੋਸਟ 'ਤੇ ਟਿੱਪਣੀ ਕੀਤੀ, 'ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਅਣਜਾਣ ਹੋ ਜਾਂ ਪੂਰੀ ਤਰ੍ਹਾਂ ਬੇਵਕੂਫ। ਮੇਰਾ ਪਰਿਵਾਰ 1857 ਤੋਂ ਅਜ਼ਾਦੀ ਦੀ ਲਹਿਰ 'ਚ ਸ਼ਾਮਲ ਹੈ ਅਤੇ ਜੇਲ੍ਹ ਅਤੇ ਕਾਲੇ ਪਾਣੀ ਦੀ ਸਜ਼ਾ ਉਦੋਂ ਭੁਗਤੀ ਜਦੋਂ ਤੁਹਾਡੇ ਬਾਪ-ਦਾਦਾ ਅੰਗਰੇਜ਼ ਸਰਕਾਰ ਦੇ ਜੁੱਤੇ ਚੱਟ ਰਹੇ ਸਨ।
ਇਹ ਵੀ ਪੜ੍ਹੋ- ਪਤਨੀ ਸੋਨਾਕਸ਼ੀ ਦੀ ਫ਼ਿਲਮ 'ਕਾਕੂਡਾ' ਦਾ ਟ੍ਰੇਲਰ ਦੇਖ ਕੇ ਜ਼ਹੀਰ ਨੇ ਦਿੱਤੀ ਆਪਣੀ ਪ੍ਰਤੀਕਿਰਿਆ
ਜਦੋਂ ਕਿਸੇ ਨੇ ਜਾਵੇਦ ਅਖ਼ਤਰ ਨੂੰ ਮਿਸ਼ੇਲ ਓਬਾਮਾ ਦੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, 'ਮੈਂ ਪਹਿਲਾਂ ਵੀ ਕਈ ਵਾਰ ਆਪਣੀ ਰਾਏ ਜ਼ਾਹਰ ਕਰ ਚੁੱਕਾ ਹਾਂ ਅਤੇ ਹੁਣ ਵੀ ਉਸ ਨਾਲ ਖੜ੍ਹਾ ਹਾਂ ਜੋ ਅਮਰੀਕਾ ਨੂੰ ਟਰੰਪ ਤੋਂ ਬਚਾ ਸਕਦਾ ਹੈ, ਹਾਂ, ਉਹ ਮਿਸ਼ੇਲ ਓਬਾਮਾ ਹੈ।' ਅਮਰੀਕਾ ਦੀ ਸਾਬਕਾ ਫਸਟ ਲੇਡੀ 'ਤੇ ਨਸਲੀ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਪੁੱਛਿਆ, 'ਮਿਸ਼ੇਲ, ਕੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ?' ਇਸ ਪੋਸਟ 'ਤੇ ਜਵਾਬ ਦਿੰਦੇ ਹੋਏ ਜਾਵੇਦ ਨੇ ਲਿਖਿਆ, 'ਇਹ ਤੁਹਾਡੇ ਪਰਿਵਾਰ ਦਾ ਬਹੁਤ ਹੀ ਅਪਮਾਨਜਨਕ ਰਵੱਈਆ ਹੈ ਤੁਹਾਨੂੰ ਅਜੇ ਤੱਕ ਕਿਸੇ ਮਾਨਸਿਕ ਹਸਪਤਾਲ ਵਿੱਚ ਨਹੀਂ ਭੇਜਿਆ। ਤੁਸੀਂ ਬੀਮਾਰ ਆਦਮੀ, ਹੋ ਅਤੇ ਤੁਹਾਨੂੰ ਮਦਦ ਦੀ ਸਖ਼ਤ ਲੋੜ ਹੈ।