ਪੰਜਾਬ: ਪੁੱਤਰ ਨੇ ਕਰ''ਤਾ ਮਾਂ ਦਾ ਕਤਲ! ਹੈਰਾਨ ਕਰੇਗੀ ਵਜ੍ਹਾ

Wednesday, Mar 18, 2026 - 12:40 PM (IST)

ਪੰਜਾਬ: ਪੁੱਤਰ ਨੇ ਕਰ''ਤਾ ਮਾਂ ਦਾ ਕਤਲ! ਹੈਰਾਨ ਕਰੇਗੀ ਵਜ੍ਹਾ

ਰਾਜਪੁਰਾ (ਹਰਵਿੰਦਰ)- ਰਾਜਪੁਰਾ ਦੀ ਭਾਰਤ ਕਾਲੋਨੀ ਵਾਸੀ ਇਕ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਰਤ ਕਾਲੋਨੀ ਪੁਰਾਣਾ ਰਾਜਪੁਰਾ ਨੇ ਸਿਟੀ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਕਿ ਉਸ ਦਾ ਪਿਤਾ ਦਰਸ਼ਨ ਸਿੰਘ ਐਕਸੀਡੈਂਟ ਹੋਣ ਕਾਰਨ ਦਿਮਾਗੀ ਤੌਰ ’ਤੇ ਬਿਮਾਰ ਰਹਿੰਦਾ ਹੈ। ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਅਤੇ ਮੁੱਦਈ ਆਪਣੇ ਪਿਤਾ ਦੀ ਸੇਵਾ ਸੰਭਾਲ ਕਰਦੇ ਹਨ। ਉਸ ਦਾ ਭਰਾ ਸਰਬਜੀਤ ਸਿੰਘ ਅਕਸਰ ਉਸ ਦੇ ਮਾਤਾ-ਪਿਤਾ ਨੂੰ ਘਰ ਅਤੇ ਜ਼ਮੀਨ ਵੇਚਣ ਲਈ ਕਹਿੰਦਾ ਹੁੰਦਾ ਹੈ।

ਬੀਤੀ 15 ਮਾਰਚ ਨੂੰ ਵੀ ਉਹ ਜ਼ਮੀਨ-ਜਾਇਦਾਦ ਵੇਚਣ ਲਈ ਝਗੜਾ ਕਰਨ ਲੱਗਾ ਅਤੇ ਤਾਂ ਗੁੱਸੇ ’ਚ ਆ ਕੇ ਉਸ ਨੇ ਆਪਣੀ ਮਾਂ ਕ੍ਰਿਸ਼ਨਾ ਦੇਵੀ ਦਾ ਸਿਰ ਕੰਧ ’ਚ ਮਾਰਿਆ, ਜਿਸ ਕਾਰਨ ਉਸ ਦੇ ਸਿਰ ’ਚੋਂ ਖੂਨ ਨਿਕਲਣ ਲੱਗ ਪਿਆ। ਮੁੱਦਈ ਆਪਣੀ ਮਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮਿਤ੍ਰਕਾ ਕ੍ਰਿਸ਼ਨਾ ਦੇਵੀ ਦੇ ਛੋਟੇ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਵੱਡੇ ਪੁੱਤਰ ਸਰਬਜੀਤ ਸਿੰਘ ਖਿਲਾਫ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਦੋਂ ਇਸ ਸਬੰਧੀ ਮੁਕੱਦਮੇ ਦੇ ਇਜਾਜ਼ਤ ਅਧਿਕਾਰੀ ਫੋਕਲ ਪੁਆਇੰਟ ਚੌਕੀ ਇੰਚਾਰਜ ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।


author

Anmol Tagra

Content Editor

Related News