ਸ਼ਾਹਰੁਖ ਖ਼ਾਨ ਨੇ ਜਿੱਤਿਆ ਸਰਬੋਤਮ ਅਦਾਕਾਰ ਦਾ ਪੁਰਸਕਾਰ

Sunday, Sep 29, 2024 - 04:26 PM (IST)

ਸ਼ਾਹਰੁਖ ਖ਼ਾਨ ਨੇ ਜਿੱਤਿਆ ਸਰਬੋਤਮ ਅਦਾਕਾਰ ਦਾ ਪੁਰਸਕਾਰ

ਮੁੰਬਈ (ਬਿਊਰੋ) :  ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਨੂੰ ਯਾਸ ਆਈਲੈਂਡ, ਅਬੂ ਧਾਬੀ 'ਚ ਆਯੋਜਿਤ 'ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਸ 2024' (ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਸ 2024 – ਆਈਫਾ) 'ਚ ਫ਼ਿਲਮ 'ਜਵਾਨ' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ, ਜਦੋਂ ਕਿ ਰਣਬੀਰ ਕਪੂਰ ਸਟਾਰਰ 'ਐਨੀਮਲ' ਨੂੰ ਸਰਵੋਤਮ ਫ਼ਿਲਮ ਦਾ ਐਵਾਰਡ ਮਿਲਿਆ।

PunjabKesari

ਸ਼ਾਹਰੁਖ ਖ਼ਾਨ ਦੀ ਫ਼ਿਲਮ 'ਦਿਲ ਸੇ...' ਦੇ ਨਿਰਦੇਸ਼ਕ ਮਣੀ ਰਤਨਮ ਅਤੇ ਸੰਗੀਤਕਾਰ ਏ. ਆਰ. ਰਹਿਮਾਨ ਨੇ ਅਭਿਨੇਤਾ ਨੂੰ ਪੁਰਸਕਾਰ ਦਿੱਤਾ। ਸ਼ਾਹਰੁਖ ਖ਼ਾਨ ਨੇ ਐਵਾਰਡ ਲੈਣ ਤੋਂ ਪਹਿਲਾਂ ਮਣੀ ਰਤਨਮ ਦੇ ਪੈਰ ਛੂਹੇ।

ਅਭਿਨੇਤਰੀ ਰਾਣੀ ਮੁਖਰਜੀ ਨੂੰ ਫ਼ਿਲਮ 'ਮਿਸਿਜ਼ ਚੈਟਰਜੀ ਬਨਾਮ ਨਾਰਵੇ' 'ਚ ਆਪਣੀ ਭੂਮਿਕਾ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ।

PunjabKesari

ਗਾਇਕਾ ਸ਼ਿਲਪਾ ਰਾਓ ਨੂੰ ਫ਼ਿਲਮ 'ਜਵਾਨ' ਦੇ ਗੀਤ 'ਚੱਲਿਆ' ਲਈ 'ਬੈਸਟ ਪਲੇਬੈਕ ਸਿੰਗਰ-ਫੀਮੇਲ ਐਵਾਰਡ' ਮਿਲਿਆ। ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਆਈਫਾ ਐਵਾਰਡਸ 'ਚ ਆਪਣੀ ਫ਼ਿਲਮ 'ਟਵੈਲਥ ਫੇਲ' ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।

PunjabKesari

ਅਭਿਨੇਤਾ ਅਨਿਲ ਕਪੂਰ ਨੂੰ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ਫ਼ਿਲਮ 'ਐਨੀਮਲ' ਲਈ ਸਰਵੋਤਮ ਸਹਾਇਕ ਅਦਾਕਾਰ ਅਤੇ ਬੌਬੀ ਦਿਓਲ ਨੂੰ ਸਰਵੋਤਮ ਨੈਗੇਟਿਵ ਰੋਲ ਸ਼੍ਰੇਣੀ 'ਚ ਪੁਰਸਕਾਰ ਮਿਲਿਆ।

PunjabKesari

ਸ਼ਾਹਰੁਖ ਨੇ ਅਭਿਨੇਤਾ ਵਿੱਕੀ ਕੌਸ਼ਲ ਅਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਨਾਲ ਸ਼ਨੀਵਾਰ ਨੂੰ ਆਈਫਾ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕੀਤੀ।

PunjabKesari

PunjabKesari

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News