''ਕਰੂਰ'' ਭਾਜੜ ਦਾ ਮਾਮਲਾ: ਸੀ. ਬੀ. ਆਈ. ਨੇ ਅਦਾਕਾਰ ਵਿਜੇ ਨੂੰ ਮੁੜ ਕੀਤਾ ਤਲਬ

Tuesday, Mar 10, 2026 - 11:51 AM (IST)

''ਕਰੂਰ'' ਭਾਜੜ ਦਾ ਮਾਮਲਾ: ਸੀ. ਬੀ. ਆਈ. ਨੇ ਅਦਾਕਾਰ ਵਿਜੇ ਨੂੰ ਮੁੜ ਕੀਤਾ ਤਲਬ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਦਾਕਾਰ ਅਤੇ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਮੁਖੀ ਵਿਜੇ ਨੂੰ ‘ਕਰੂਰ’ ਭਾਜੜ ਮਾਮਲੇ ’ਚ ਪੁੱਛਗਿੱਛ ਲਈ ਮੰਗਲਵਾਰ ਯਾਨੀ ਅੱਜ ਮੁੜ ਤਲਬ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਦਾਕਾਰ ਤੋਂ ਇਸ ਤੋਂ ਪਹਿਲਾਂ 12 ਅਤੇ 19 ਜਨਵਰੀ ਨੂੰ ਸੀ. ਬੀ. ਆਈ. ਹੈੱਡਕੁਆਰਟਰ ’ਚ ਪੁੱਛਗਿੱਛ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਸੀ. ਬੀ. ਆਈ. ਨੂੰ ਕੁਝ ਨਵੀਂ ਸਮੱਗਰੀ ਮਿਲੀ ਹੈ, ਜਿਸ ’ਤੇ ਅਦਾਕਾਰ ਤੋਂ ਪੁੱਛਗਿੱਛ ਅਤੇ ਸਪੱਸ਼ਟੀਕਰਨ ਦੀ ਲੋੜ ਹੈ, ਇਸੇ ਲਈ ਉਨ੍ਹਾਂ ਨੂੰ ਨਵਾਂ ਨੋਟਿਸ ਭੇਜਿਆ ਗਿਆ ਹੈ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸੀ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਤੋਂ ਆਪਣੇ ਹੱਥਾਂ ’ਚ ਲੈ ਲਈ ਸੀ। ਸੀ. ਬੀ. ਆਈ. 27 ਸਤੰਬਰ 2025 ਨੂੰ ਤਮਿਲਨਾਡੂ ਦੇ ਕਰੂਰ ’ਚ ਵਿਜੇ ਦੀ ਰੈਲੀ ਦੌਰਾਨ ਮਚੀ ਭਾਜੜ ਨਾਲ ਸਬੰਧਤ ਸਬੂਤ ਜੁਟਾ ਰਹੀ ਹੈ। ਇਸ ਭਾਜੜ ’ਚ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਸਨ।


author

cherry

Content Editor

Related News