ਸੁਨੀਲ ਗਰੋਵਰ ਦੀ ਜ਼ਬਰਦਸਤ ਮਿਮਿਕਰੀ ਨੇ ਜਿੱਤਿਆ ਸਭ ਦਾ ਦਿਲ, ਕਾਦਰ ਖਾਨ ਬਣ ਕੇ ਲੁੱਟੀ ਮਹਿਫਲ

Friday, Mar 13, 2026 - 04:04 PM (IST)

ਸੁਨੀਲ ਗਰੋਵਰ ਦੀ ਜ਼ਬਰਦਸਤ ਮਿਮਿਕਰੀ ਨੇ ਜਿੱਤਿਆ ਸਭ ਦਾ ਦਿਲ, ਕਾਦਰ ਖਾਨ ਬਣ ਕੇ ਲੁੱਟੀ ਮਹਿਫਲ

ਮੁੰਬਈ - ਕਾਮੇਡੀ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਸੁਨੀਲ ਗਰੋਵਰ ਇਕ ਵਾਰ ਫਿਰ ਆਪਣੀ ਬਿਹਤਰੀਨ ਪ੍ਰਤਿਭਾ ਕਾਰਨ ਸੁਰਖੀਆਂ 'ਚ ਹਨ। ਇਸ ਵਾਰ ਉਨ੍ਹਾਂ ਨੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ ਫਿਨਾਲੇ 'ਚ ਦਿੱਗਜ ਅਦਾਕਾਰ ਕਾਦਰ ਖਾਨ ਦੀ ਸ਼ਾਨਦਾਰ ਮਿਮਿਕਰੀ ਕਰਕੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ।

ਕਾਦਰ ਖਾਨ ਦੇ ਰੂਪ 'ਚ ਨਜ਼ਰ ਆਏ ਸੁਨੀਲ ਗਰੋਵਰ
ਸ਼ੋਅ ਦੇ ਫਿਨਾਲੇ ਐਪੀਸੋਡ 'ਚ ਸੁਨੀਲ ਗਰੋਵਰ ਫਿਲਮ 'ਸਾਜਨ ਚਲੇ ਸਸੁਰਾਲ' ਦੇ ਮਸ਼ਹੂਰ ਕਿਰਦਾਰ 'ਖੁਰਾਨਾ' (ਕਾਦਰ ਖਾਨ) ਦੀ ਨਕਲ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੀ ਮਿਮਿਕਰੀ ਇੰਨੀ ਸਟੀਕ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਇਕ ਪ੍ਰਸ਼ੰਸਕ ਨੇ ਲਿਖਿਆ, "ਇਕ ਪਲ ਲਈ ਅਜਿਹਾ ਲੱਗਿਆ ਜਿਵੇਂ ਸੱਚਮੁੱਚ ਕਾਦਰ ਖਾਨ ਹੀ ਸਟੇਜ 'ਤੇ ਖੜ੍ਹੇ ਹੋਣ"। ਅਦਾਕਾਰ ਬਖਤਿਆਰ ਇਰਾਨੀ ਨੇ ਵੀ ਸੁਨੀਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ਼ੋਅ 'ਚ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਵਰੁਣ ਧਵਨ ਅਤੇ ਡੇਵਿਡ ਧਵਨ ਦੀ ਮਜ਼ੇਦਾਰ ਐਂਟਰੀ
ਸ਼ੋਅ ਦੇ ਫਿਨਾਲੇ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਆਪਣੇ ਬੇਟੇ ਅਤੇ ਅਦਾਕਾਰ ਵਰੁਣ ਧਵਨ ਨਾਲ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਰੁਣ ਧਵਨ ਆਪਣੇ ਪਿਤਾ ਨੂੰ ਰਿਕਸ਼ੇ 'ਚ ਬਿਠਾ ਕੇ ਸਟੇਜ 'ਤੇ ਐਂਟਰੀ ਕਰਦੇ ਨਜ਼ਰ ਆਉਣਗੇ। ਸ਼ੋਅ ਦੌਰਾਨ ਵਰੁਣ ਨੇ ਆਪਣੇ ਪਿਤਾ ਬਾਰੇ ਕਈ ਮਜ਼ੇਦਾਰ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਡੇਵਿਡ ਧਵਨ ਘਰ 'ਚ ਅਕਸਰ ਲੁੰਗੀ ਪਾ ਕੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਰੁਣ ਤੇ ਉਨ੍ਹਾਂ ਦੇ ਭਰਾ ਰੋਹਿਤ ਦੇ ਵਿਆਹ ਤੋਂ ਬਾਅਦ ਹੀ ਟੀ-ਸ਼ਰਟ ਪਾਉਣੀ ਸ਼ੁਰੂ ਕੀਤੀ ਹੈ।

'ਸਾਜਨ ਚਲੇ ਸਸੁਰਾਲ' ਦੇ ਕਿਰਦਾਰਾਂ ਦੀ ਹੋਵੇਗੀ ਵਾਪਸੀ
ਇਸ ਖਾਸ ਐਪੀਸੋਡ 'ਚ ਕ੍ਰਿਸ਼ਨਾ ਅਭਿਸ਼ੇਕ ਅਦਾਕਾਰ ਗੋਵਿੰਦਾ ਦੇ ਕਿਰਦਾਰ 'ਸ਼ਿਆਮ ਸੁੰਦਰ' ਅਤੇ ਕੀਕੂ ਸ਼ਾਰਦਾ ਸਤੀਸ਼ ਕੌਸ਼ਿਕ ਦੇ ਕਿਰਦਾਰ 'ਮੁਥੂਸਵਾਮੀ' ਦੇ ਰੂਪ 'ਚ ਨਜ਼ਰ ਆਉਣਗੇ। ਸੁਨੀਲ ਗਰੋਵਰ ਵੱਲੋਂ ਕਾਦਰ ਖਾਨ ਦੀ ਮਿਮਿਕਰੀ ਨੇ ਇਸ ਕਾਮੇਡੀ ਦੇ ਤੜਕੇ ਨੂੰ ਹੋਰ ਵੀ ਵਧਾ ਦਿੱਤਾ ਹੈ।

ਦੱਸ ਦੇਈਏ ਕਿ ਇਹ ਸੀਜ਼ਨ ਫਿਨਾਲੇ  14 ਮਾਰਚ ਨੂੰ ਰਾਤ 8 ਵਜੇ ਨੈੱਟਫਲਿਕਸ (Netflix) 'ਤੇ ਸਟ੍ਰੀਮ ਹੋਵੇਗਾ। ਪ੍ਰਸ਼ੰਸਕ ਇਸ ਧਮਾਕੇਦਾਰ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Sunaina

Content Editor

Related News