ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ ''ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ
Saturday, Mar 07, 2026 - 11:07 AM (IST)
ਹੈਦਰਾਬਾਦ (ਏਜੰਸੀ) : ਤੇਲਗੂ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ 38 ਸਾਲਾ ਅੱਲੂ ਸਿਰੀਸ਼ ਬੀਤੇ ਸ਼ੁੱਕਰਵਾਰ, 6 ਮਾਰਚ ਨੂੰ ਉੱਦਮੀ (women entrepreneur) ਨਯਨਿਕਾ ਰੈੱਡੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹੈਦਰਾਬਾਦ ਵਿੱਚ ਹੋਇਆ ਇਹ ਸ਼ਾਨਦਾਰ ਵਿਆਹ ਪੂਰੀ ਤਰ੍ਹਾਂ ਸਿਤਾਰਿਆਂ ਨਾਲ ਸਜਿਆ ਰਿਹਾ, ਜਿਸ ਵਿੱਚ ਦੱਖਣੀ ਭਾਰਤੀ ਸਿਨੇਮਾ ਦੀਆਂ ਨਾਮੀ ਹਸਤੀਆਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਲਿਖੀ ਭਾਵੁਕ ਪੋਸਟ

ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਤਾ ਆਸ਼ੀਰਵਾਦ
ਇਸ ਖ਼ਾਸ ਮੌਕੇ 'ਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਨਵਵਿਆਹੀ ਜੋੜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਆਪਣੀਆਂ ਅਸੀਸਾਂ ਦਿੱਤੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਸਮਾਗਮ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਗਲੋਬਲ ਸਟਾਰ ਰਾਮ ਚਰਨ ਨੇ ਵੀ ਇੰਸਟਾਗ੍ਰਾਮ ਰਾਹੀਂ ਜੋੜੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ

ਦੱਸ ਦੇਈਏ ਕਿ 6 ਮਾਰਚ ਦੀ ਤਰੀਕ ਅੱਲੂ ਪਰਿਵਾਰ ਲਈ ਬੇਹੱਦ ਖ਼ਾਸ ਹੈ। ਅੱਲੂ ਸਿਰੀਸ਼ ਦੇ ਵੱਡੇ ਭਰਾ ਅਤੇ 'ਪੁਸ਼ਪਾ' ਫੇਮ ਸੁਪਰਸਟਾਰ ਅੱਲੂ ਅਰਜੁਨ ਦਾ ਵਿਆਹ ਵੀ ਸਾਲ 2011 ਵਿੱਚ ਇਸੇ ਤਰੀਕ (6 ਮਾਰਚ) ਨੂੰ ਸਨੇਹਾ ਰੈੱਡੀ ਨਾਲ ਹੋਇਆ ਸੀ। ਹੁਣ ਸਿਰੀਸ਼ ਨੇ ਵੀ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਇਹੀ ਦਿਨ ਚੁਣਿਆ ਹੈ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਈ ਜੋੜੀ
ਵਿਆਹ ਲਈ ਸਿਰੀਸ਼ ਨੇ ਬੇਹੱਦ ਖ਼ੂਬਸੂਰਤ ਆਈਵਰੀ ਰੰਗ ਦੀ ਸ਼ੇਰਵਾਨੀ ਅਤੇ ਰਵਾਇਤੀ 'ਪੱਟੂ ਪੰਚਾ' (ਧੋਤੀ) ਪਹਿਨੀ ਸੀ। ਲਾੜੀ ਨਯਨਿਕਾ ਨੇ ਸ਼ੈਂਪੇਨ-ਗੋਲਡ ਰੰਗ ਦੀ ਕਾਂਜੀਵਰਮ ਸਾੜ੍ਹੀ ਦੇ ਨਾਲ ਹੀਰੇ ਅਤੇ ਪੰਨੇ ਦੇ ਗਹਿਣੇ ਪਹਿਨੇ ਹੋਏ ਸਨ, ਜਿਸ ਵਿੱਚ ਉਹ ਬੇਹੱਦ ਪ੍ਰਭਾਵਸ਼ਾਲੀ ਲੱਗ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
