ਬਰਥਡੇ ''ਤੇ ਗਿੱਪੀ ਗਰੇਵਾਲ ਦਾ ਫ਼ੈਨਜ਼ ਨੂੰ ਵੱਡਾ ਤੋਹਫ਼ਾ, ਫ਼ਿਲਮ ‘ਅਕਾਲ’ ਦਾ ਟੀਜ਼ਰ ਕੀਤਾ ਰਿਲੀਜ਼ (ਵੀਡੀਓ)

Thursday, Jan 02, 2025 - 01:03 PM (IST)

ਬਰਥਡੇ ''ਤੇ ਗਿੱਪੀ ਗਰੇਵਾਲ ਦਾ ਫ਼ੈਨਜ਼ ਨੂੰ ਵੱਡਾ ਤੋਹਫ਼ਾ, ਫ਼ਿਲਮ ‘ਅਕਾਲ’ ਦਾ ਟੀਜ਼ਰ ਕੀਤਾ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) – ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਵੱਡੀ ਫ਼ਿਲਮ ‘ਅਕਾਲ’ ਦਾ ਅੱਜ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਐਕਸ਼ਨ ਨਾਲ ਭਰਪੂਰ ਹੈ, ਜਿਸ ’ਚ ਵੱਡੇ-ਵੱਡੇ ਸੈੱਟ ਤੇ ਸੀਨਜ਼ ਦੇਖਣ ਨੂੰ ਮਿਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ

ਫ਼ਿਲਮ ਦੇ ਟੀਜ਼ਰ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ ਤੇ ਭਾਣਾ ਐੱਲ. ਏ. ਦੀ ਵੱਖਰੀ ਲੁੱਕ ਵੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੇ ਨਾਲ ਏਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਟੀਜ਼ਰ ਦੇਖ ਕੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮ ’ਚ ਕਿਰਦਾਰਾਂ ਦੇ ਕਾਸਟਿਊਮ ਡਿਜ਼ਾਈਨ ’ਤੇ ਵੀ ਖ਼ਾਸ ਕੰਮ ਕੀਤਾ ਗਿਆ ਹੈ। ਫ਼ਿਲਮ ਨੂੰ ਗਰੈਂਡ ਬਣਾਉਣ ਲਈ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਅਹਿਸਾਨ ਲੋਏ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ, ਜਿਹੜਾ ਟੀਜ਼ਰ ਨੂੰ ਹੋਰ ਸੋਹਣਾ ਬਣਾ ਰਿਹਾ ਹੈ।

AKAAL (Teaser) - Gippy Grewal - Gurpreet Ghuggi - Nimrat Khaira - Shinda Grewal - 10th April 2025

ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖ਼ੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਵਲੋਂ ਕੀਤੀ ਗਈ ਹੈ, ਜੋ ਪਹਿਲਾਂ ਵੀ ਆਪਣੇ ਕੰਮ ਲਈ ਸਰਾਹੇ ਜਾਂਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਪਰਿਵਾਰ ਨੇ ਕੀਤਾ ਸ਼ਾਹੀ ਸਵਾਗਤ ਤੇ ਲਾਇਆ ਹੱਸ ਕੇ ਗਲੇ

ਫ਼ਿਲਮ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਭਾਣਾ ਐੱਲ. ਏ. ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦੁਨੀਆ ਭਰ ’ਚ 10 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜਾਬੀਆਂ ਦੇ ਵਿਸਾਖੀ ਵੀਕੈਂਡ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News